District NewsMalout News

ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਵੱਛ ਅੰਮ੍ਰਿਤ ਮਹਾਂਉਤਸਵ ਵਿੱਚ ਪਾਇਆ ਅਹਿਮ ਯੋਗਦਾਨ

ਮਲੋਟ: ਨਗਰ ਕੌਂਸਲ ਮਲੋਟ ਵੱਲੋਂ ਕਰਵਾਏ ਗਏ ਸਵੱਛ ਅੰਮ੍ਰਿਤ ਮਹਾਂਉਤਸਵ ਵਿੱਚ ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਭਾਸ਼ਣ ਵਿੱਚ ਬਲਜੀਤ ਸਿੰਘ (+1 ਆਰਟਸ), ਕਵਿਤਾ ਵਿੱਚ ਅਰਸ਼ਵੀਰ ਕੌਰ (+2 ਆਰਟਸ), ਪੋਸਟਰ ਮੇਕਿੰਗ ਅਤੇ ਪੇਟਿੰਗ ਵਿੱਚ ਗੁਰਜੋਤ ਕੌਰ (+2 ਸਾਇੰਸ) ਅਤੇ ਗੁਰਲੀਨ (+1 ਸਾਇੰਸ),

ਸਲੋਗਨ ਰਾਈਟਿੰਗ ਵਿੱਚ ਆਸਥਾ (10ਵੀਂ), ਕੋਮਲਪ੍ਰੀਤ (+2 ਆਰਟਸ) ਨੇ ਭਾਗ ਲੈ ਕੇ ਯੋਗਦਾਨ ਪਾਇਆ। ਇਸ ਮੌਕੇ ਸਵੱਛ ਭਾਰਤ ਮੁਹਿੰਮ ਦੇ ਕੋਆਰਡੀਨੇਟਰ ਜਸਕਰਨ ਸਿੰਘ ਅਤੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਨੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਮੈਡਮ ਕੁਲਦੀਪ ਕੌਰ ਅਤੇ ਸਮੂਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

Author: Malout Live

Leave a Reply

Your email address will not be published. Required fields are marked *

Back to top button