District NewsMalout News

ਦਿਵਿਆਂਗ ਵਿਅਕਤੀਆਂ ਲਈ ਭਾਈ ਮਹਾਂ ਸਿੰਘ ਦੀਵਾਨ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਜਾਵੇਗਾ ਅਸੈਸਮੈਂਟ ਕੈਂਪ

ਮਲੋਟ: ਦਿਵਿਆਂਗ (ਅਪੰਗ) ਵਿਅਕਤੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 20 ਅਕਤੂਬਰ 2022 ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬਨਾਵਟੀ ਅੰਗ ਮੁਫ਼ਤ ਮੁਹੱਈਆ ਕਰਵਾਉਣ ਸੰਬੰਧੀ ਅਲਿਮਕੋ ਵੱਲੋਂ ਅਸੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਜਿਹੜੇ ਦਿਵਿਆਂਗ ਵਿਅਕਤੀਆਂ ਨੂੰ ਬਨਾਵਟੀ ਅੰਗਾਂ ਦੀ ਜ਼ਰੂਰਤ ਹੋਵੇਗੀ, ਉਹਨਾਂ ਦੀ ਅਸੈਸਮੈਂਟ ਕੀਤੀ ਜਾਵੇਗੀ। ਦਿਵਿਆਂਗ ਵਿਅਕਤੀ ਆਪਣੇ ਨੇੜੇ ਦੇ ਜਨ ਸੇਵਾ ਕੇਂਦਰ ਵਿੱਚ ਜਾ ਕੇ ਆਪਣੀ ਰਜਿਸਟ੍ਰੇਸ਼ਨ ਕੈਂਪ ਤੋਂ ਪਹਿਲਾਂ ਕਰਵਾ ਲੈਣ ਅਤੇ ਜਿਹੜੇ ਵਿਅਕਤੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਜਾਣਗੇ, ਉਹਨਾਂ ਦੀ ਰਜਿਸਟ੍ਰੇਸ਼ਨ ਕੈਂਪ ਵਿੱਚ ਮੌਕੇ ਤੇ ਵੀ ਕੀਤੀ ਜਾਵੇਗੀ। ਦਿਵਿਆਂਗ ਵਿਅਕਤੀ ਆਪਣੇ ਨਾਲ ਅਧਾਰ ਕਾਰਡ, ਡਿਸਏਬਿਲਟੀ ਸਰਟੀਫਿਕੇਟ, 27 ਲੱਖ ਰੁਪਏ ਤੋਂ ਘੱਟ ਦਾ ਸਲਾਨਾ ਇਨਕਮ ਦਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਆਦਿ ਨਾਲ ਲੈ ਕੇ ਆਉਣ।

Author: Malout Live

Leave a Reply

Your email address will not be published. Required fields are marked *

Back to top button