District NewsMalout News

ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਸਿਟੀ ਮਲੋਟ ਪੁਲਿਸ ਨੇ 315 ਬੋਰ ਦੇਸੀ ਪਿਸਟਲ ਸਮੇਤ ਜਿੰਦਾ ਰੋਂਦ ਅਤੇ 40 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਮਲੋਟ: ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ, ਸ੍ਰ. ਗੁਰਸ਼ਰਨ ਸਿੰਘ ਸੰਧੂ ਆਈ.ਜੀ.ਪੀ ਫਰੀਦਕੋਟ ਅਤੇ ਸ਼੍ਰੀ ਭਾਗੀਰਥ ਮੀਨਾ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਡੀ.ਐੱਸ.ਪੀ ਮਲੋਟ ਪਵਨਜੀਤ ਸਿੰਘ ਅਤੇ ਮੁੱਖ ਅਫਸਰ ਥਾਣਾ ਸਿਟੀ ਮਲੋਟ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਐੱਸ.ਆਈ ਪ੍ਰਦੀਪ ਕੁਮਾਰ 758/INT ਸਮੇਤ ਸਾਥੀ ਕਰਮਚਾਰੀਆ ਦੇ ਬਾ ਸਵਾਰੀ ਪ੍ਰਾਈਵੇਟ ਗੱਡੀਆਂ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਪੜਤਾਲ ਸੰਬੰਧੀ ਇਲਾਕਾ ਥਾਣਾ ਸਿਟੀ ਮਲੋਟ ਸੀ ਤਾਂ ਪੁਲਿਸ ਪਾਰਟੀ ਸਕਾਈ ਮਾਲ ਤੋਂ ਸਰਵਿਸ ਲੇਨ ਰਾਹੀ ਬਠਿੰਡਾ ਰੋਡ ਗੇਟ ਤੋਂ ਦਾਣਾ ਮੰਡੀ ਵਿੱਚੋਂ ਦੀ ਬੱਸ ਸਟੈਂਡ ਮਲੋਟ ਨੂੰ ਜਾ ਰਹੇ ਸੀ ਤਾਂ ਦਾਣਾ ਮੰਡੀ

ਦੀਆ ਦੁਕਾਨਾਂ ਦੇ ਪਿਛਲੇ ਪਾਸੇ ਰਸਤੇ ਤੇ ਇਕ ਮੌਨਾ ਨੌਜਵਾਨ ਜਿਸ ਨੇ ਆਪਣੇ ਖੱਬੇ ਹੱਥ ਵਿੱਚ ਝੋਲਾ ਫੜਿਆ ਹੋਇਆ ਸੀ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੇ ਕਰੀਬ ਆਉਣ ਤੇ ਘਬਰਾ ਕੇ ਇਕਦਮ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਐੱਸ.ਆਈ ਪ੍ਰਦੀਪ ਕੁਮਾਰ ਨੇ ਸਾਥੀ ਪੁਲਿਸ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੁਮਿਤ ਪੁੱਤਰ ਹਦੇਤ ਵਾਸੀ ਸੂਰਜ ਐਵੀਨਿਊ, ਵਾਰਡ ਨੰਬਰ 09. ਥਾਣਾ ਸਿਟੀ ਫਿਰੋਜ਼ਪੁਰ, ਜਿਲ੍ਹਾ ਫਿਰੋਜ਼ਪੁਰ ਦੱਸਿਆ ਜਿਸ ਪਾਸੋਂ 40 ਗ੍ਰਾਮ ਹੈਰੋਇਨ ਅਤੇ ਇੱਕ ਦੇਸੀ ਪਿਸਟਲ 315 ਬੋਰ ਸਮੇਤ ਜਿੰਦਾ ਰੋਂਦ 315 ਬੋਰ ਮਾਰਕਾ K.FEMM ਬਰਾਮਦ ਹੋਣ ਤੇ ਉਕਤ ਮੁਕੱਦਮਾ ਰਜਿਸਟਰ ਕਰ ਗ੍ਰਿਫਤਾਰ ਕੀਤਾ ਗਿਆ।

Author: Malout Live

Back to top button