Malout News
ਐਪਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਰਾਸ਼ਟਰੀ ਪੱਧਰ ਤੇ ਕਰਾਈ ਬੱਲੇ ਬੱਲੇ

ਮਲੋਟ (ਲੰਬੀ ) :- ਬੀਤੇ ਦਿਨੀਂ ਫਰੀ ਸਟਾਈਲ ਕੁਸ਼ਤੀ ਰਾਸ਼ਟਰੀ ਟਰੇਨਿੰਗ ਕੈਂਪ ਜੋ ਕਿ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਕਰਵਾਇਆ ਗਿਆ ।ਇਸ ਕੈਂਪ ਤਹਿਤ ਕਰਵਾਏ ਗਏ ਚੋਣ ਮੁਕਾਬਲਿਆਂ ਵਿੱਚ ਐਪਲ ਇੰਟਰਨੈਸ਼ਨ ਸਕੂਲ ਲੰਬੀ ਦੇ ਪ੍ਰਦੀਪ ਪੁੱਤਰ ਪ੍ਰਮੋਦ ਕੁਮਾਰ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਚੋਣ ਏਸ਼ੀਅਨ ਚੈਂਪੀਅਨਸ਼ਿਪ ਲਈ ਹੋਈ। ਹੁਣ ਇਸ ਵਿਦਿਆਰਥੀ ਨੂੰ ਬਾਲਗੜੵ ਵਿਖੇ ਫ਼ਰੀ ਸਿਖਲਾਈ ਦਿੱਤੀ ਜਾਵੇਗੀ ।ਇਸ ਮੌਕੇ ਤੇ ਸਕੂਲ ਦੇ ਮੈਨੇਜਰ ਸਾਹਿਬ , ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਜਿੱਤਣ ਵਾਲੇ ਵਿਦਿਆਰਥੀ , ਉਸਦੇ ਮਾਪਿਆਂ ਅਤੇ ਕੋਚ ਡਿਪਟੀ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੱਤੀ ।