District NewsMalout News

ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਵੱਲੋਂ 2 ਜੂਨ ਤੋਂ 2 ਜੁਲਾਈ ਤੱਕ ਲਗਾਇਆ ਜਾਵੇਗਾ ਲੜਕੀਆਂ ਲਈ ਫ਼ਰੀ ਸਮਰ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਚੀਫ ਅਤੇ ਸਟੇਟ ਪ੍ਰਧਾਨ ਪਿ੍ੰਸ ਬਾਂਸਲ ਦੀ ਅਗਵਾਈ ਹੇਠ ਸਟੇਟ ਯੂਥ ਵਾਈਸ ਪ੍ਰਧਾਨ ਰਵਨੀਤ ਕੌਰ ਵੱਲੋਂ 2 ਜੂਨ ਤੋਂ 2 ਜੁਲਾਈ ਤੱਕ ਸਿਰਫ਼ ਲੜਕੀਆ ਲਈ ਫ਼ਰੀ ਸਮਰ ਕੈਂਪ (ਵਿਜ਼ਨ ਐਂਡ ਏਮ) ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ, ਗਲੀ ਨੰਬਰ 2, ਏਕਤਾ ਨਗਰ, ਮਲੋਟ ਵਿਖੇ ਖੁੱਲ੍ਹ ਰਿਹਾ ਹੈ।

ਇਸ ਕੈਂਪ ਵਿੱਚ ਸਵੈ-ਰੱਖਿਆ ਅਤੇ ਨਸ਼ਾ ਮੁਕਤੀ, ਸੋਸ਼ਲ ਮੀਡੀਆ ਜਾਗਰੂਕਤਾ, ਸਾਇਬਰ ਸੁਰੱਖਿਆ ਜਾਗਰੂਕਤਾ, ਸਕਾਰਾਤਮਕ ਰਵੱਈਆ, ਕਲਾ ਅਤੇ ਸ਼ਿਲਪਕਾਰੀ, ਸੰਗੀਤ, ਹੇਅਰ ਅਤੇ ਨੇਲ ਆਰਟ, ਕਰੀਅਰ ਅਤੇ ਮੋਟੀਵੇਸ਼ਨ ਦੇ ਲੈੱਕਚਰ ਅਤੇ ਐਕਟੀਵਿਟੀ ਕਰਵਾਇਆਂ ਜਾਣੀਆਂ ਹਨ। ਇਸ ਕੈਂਪ ਦਾ ਦਾਖਲਾ 25 ਮਈ ਤੋਂ 29 ਮਈ ਤੱਕ ਕੀਤਾ ਜਾਣਾ ਹੈ। ਵਧੇਰੀ ਜਾਣਕਾਰੀ ਲਈ ਜਾਂ ਦਾਖਲਾ ਕਰਵਾਉਣ ਲਈ 9780152107, 7508543323 ਨੰਬਰ ਤੇ ਸੰਪਰਕ ਕਰੋ।

Author : Malout Live

Back to top button