District NewsMalout News

ਧੰਨ ਧੰਨ ਬਾਬਾ ਹਰਨੇਕ ਦਾਸ ਜੀ ਦੇ ਡੇਰੇ ਪਿੰਡ ਮੱਲਕਟੋਰਾ ਵਿਖੇ ਕਰਵਾਇਆ ਗਿਆ ਸਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਧੰਨ ਧੰਨ ਬਾਬਾ ਹਰਨੇਕ ਦਾਸ ਜੀ ਦੇ ਡੇਰੇ ਪਿੰਡ ਮੱਲਕਟੋਰਾ ਵਿਖੇ ਸਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਸਵਿੰਦਰ ਕੰਡਿਆਰਾ ਸੈਕਟਰੀ ਨੇ ਦੱਸਿਆ ਕਿ ਇਹ ਮੇਲਾ ਪਿੰਡ ਮੱਲਕਟੋਰਾ ਦੀ ਸਮੂਹ ਸਾਧ ਸੰਗਤ ਤੇ ਡੇਰਾ ਬਾਬਾ ਹਰਨੇਕ ਦਾਸ ਜੀ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁੱਖ ਮਹਿਮਾਨ ਅਮਰੀਕ ਸਿੰਘ ਮੀਕਾ ਭੁੱਲਰ ਬਲਾਕ ਪ੍ਰਧਾਨ ਤੇ ਸਰਪੰਚ ਕੇ.ਵੀ ਭੁੱਲਰ, ਐਡਵੋਕੇਟ ਸੁਖਮਨ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਮੇਲਾ ਪ੍ਰਬੰਧਕਾਂ ਨੂੰ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਐਲਾਨ ਕੀਤਾ।

ਇਸ ਦੌਰਾਨ ਚੜਤਾਂ ਸਿੰਘ ਪ੍ਰਧਾਨ ਨੇ ਦੱਸਿਆ ਕਿ ਛੋਟੇ ਬੱਚਿਆਂ ਅਤੇ ਲੜਕੀਆਂ ਦੇ ਕੱਬਡੀ ਮੈਚ ਖਿੱਚ ਦਾ ਕੇਂਦਰ ਬਣੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਦੌਰਾਨ ਮੇਲਾ ਕਮੇਟੀ ਰੋਸ਼ਨ ਸਿੰਘ ਮੀਤਾ ਪ੍ਰਧਾਨ, ਹਰਚੰਦ ਸਿੰਘ ਖਜਾਨਚੀ, ਹਰਮੰਦਰ ਸਿੰਘ ਲੱਡੂ, ਪਰਮਿੰਦਰ ਸਿੰਘ, ਜਸਵੀਰ ਸਿੰਘ, ਰਾਮ ਲਾਲ, ਫਤਿਹ ਸਿੰਘ ਸੰਧੂ, ਲਾਡੀ ਸਰਪੰਚ ਕਟੋਰੇਵਾਲਾ, ਬਾਬਾ ਗੁਰਵਿੰਦਰ ਸਿੰਘ, ਸਾਬਾ ਸੰਧੂ, ਬਾਦਲ ਰਾਜਸਥਾਨੀ, ਭੁੱਚਰ ਪ੍ਰਧਾਨ ਵਣ ਪੀਰ ਕਮੇਟੀ, ਅੰਗਰੇਜ਼ ਸਿੰਘ ਵੱਡੜਾ, ਗੁਰਜੰਟ ਸਿੰਘ ਲਾਡੀ ,ਪੱਪੀ ਸਿੰਘ, ਗੁਰਭੇਜ ਸਿੰਘ ਅਤੇ ਹਰਭਜਨ ਸਿੰਘ ਆਦਿ ਮੈਂਬਰਾਂ ਦੇ ਸਹਿਯੋਗ ਨਾਲ ਸੰਪੂਰਨ ਹੋਇਆ।

Author : Malout Live

Back to top button