District NewsMalout News
ਪੰਜਾਬ ਪੁਲਿਸ ਪੰਜਵੀਂ ਕਮਾਂਡੋ ਬਟਾਲੀਅਨ ਬਠਿੰਡਾ ਵਿਖੇ ਮਨਾਇਆ ਗਿਆ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ
ਮਲੋਟ (ਬਠਿੰਡਾ): ਪੰਜਾਬ ਪੁਲਿਸ 5ਵੀਂ ਕਮਾਂਡੋ ਬਟਾਲੀਅਨ ਬਠਿੰਡਾ ਵਿਖੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਕਮਾਂਡੈਂਟ ਸ਼੍ਰੀ ਜਤਿੰਦਰ ਸਿੰਘ ਮੰਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐੱਸ.ਪੀ ਸ਼੍ਰੀ ਜਸਪਾਲ ਸਿੰਘ ਦੀ ਅਗਵਾਈ ਵਿੱਚ ਮਨਾਇਆ ਗਿਆ।
ਜਿਸ ਵਿੱਚ ਕਰਮਚਾਰੀਆਂ ਵੱਲੋਂ ਗੀਤ ਕਵਿਤਾਵਾਂ ਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਏ.ਐੱਸ.ਆਈ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਲਾਈਨ ਅਫ਼ਸਰ ਐੱਸ. ਆਈ ਬੰਤਾ ਰਾਮ, ਐੱਸ.ਆਈ ਕਿਰਨਕਮਲਜੀਤ ਸਿੰਘ, ਰੀਡਰ ਸੁਨੀਤ ਮਿੱਡਾ, ਏ.ਐੱਸ.ਆਈ ਸੰਦੀਪ ਸਿੰਘ ਅਤੇ ਸਮੂਹ ਸਟਾਫ਼ ਸ਼ਾਮਿਲ ਹੋਇਆ।
Author: Malout Live