District NewsMalout News

‘ਐੱਨ.ਡੀ.ਡੀ’ ਮੁਹਿੰਮ ਤਹਿਤ ਪਿੰਡ ਰਸੂਲਪੁਰ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਅਲਬੈਂਡਾ ਜੋਲ ਦੀਆਂ ਵੰਡੀਆਂ ਗਈਆਂ ਗੋਲੀਆਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਅੱਜ ਸਬ-ਸੈਂਟਰ ਰਸੂਲਪੁਰ ਵਿਖੇ ਐੱਨ.ਡੀ.ਡੀ (ਨੈਸ਼ਨਲ ਡੀ-ਵਾਰਮਿੰਗ ਡੇ) ਮੁਹਿੰਮ ਦੇ ਤਹਿਤ ਬਲਾਕ ਲੰਬੀ ਦੇ ਪਿੰਡ ਰਸੂਲਪੁਰ ਕੇਰਾ ਸਬ-ਸੈਂਟਰ ਦੇ ਤਿੰਨ ਪਿੰਡਾਂ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਅਲਬੈਂਡਾ ਜੋਲ ਦੀਆਂ ਗੋਲੀਆਂ ਵੰਡੀਆਂ ਗਈਆਂ ਅਤੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਬਾਰੇ ਜਾਣਕਾਰੀ,

ਇਨ੍ਹਾਂ ਦੀ ਰੋਕਥਾਮ, ਲੱਛਣ ਅਤੇ ਇਸ ਦੇ ਇਲਾਜ ਸੰਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਬੱਚਿਆਂ ਦੀ ਸਿਹਤ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਅਤੇ ਉਹ ਤੰਦਰੁਸਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਣ।

Author: Malout Live

Back to top button