District NewsMalout News

ਮਲੋਟ ਇਲਾਕੇ ਲਈ ਮਾਣ ਵਾਲੀ ਗੱਲ, ਦੋ ਨੌਜਵਾਨਾਂ ਨੂੰ ਮਿਲਿਆ ਸਬ-ਇੰਸਪੈਕਟਰ ਦੇ ਟੈਕਨੀਕਲ ਵਿੰਗ ਦਾ ਨਿਯੁਕਤੀ ਪੱਤਰ

ਮਲੋਟ: ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਾਲ 2021 ਦੀ ਭਰਤੀ ਵਾਲੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੇ ਟੈਕਨੀਕਲ ਵਿੰਗ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੌਰਾਨ ਇਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਬਲਜਿੰਦਰ ਸਿੰਘ ਸੰਧੂ ਪੁੱਤਰ ਸ੍ਰ. ਮੋਹਿੰਦਰ ਸਿੰਘ ਵਾਸੀ ਗੁਰੂਸਰ ਜੋਧਾ (ਮਲੋਟ) ਜੋ ਕਿ ਹੁਣ ਬਿਜਲੀ ਬੋਰਡ ਵਿੱਚ ਕਲਰਕ ਦੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ

ਸਾਹਿਬ ਸਿੰਘ ਪੁੱਤਰ ਸ੍ਰ. ਜਗਮੋਹਨ ਸਿੰਘ (ਬਿੱਟੂ ਸੱਚਦੇਵਾ ਸਟੂਡੀਓ) ਵਾਸੀ ਮਲੋਟ ਜੋ ਕਿ ਪਹਿਲਾ ਤੋਂ ਹੀ ਥਾਣਾ ਸਿਟੀ ਮਲੋਟ ਵਿਖੇ ਟੈਕਨੀਕਲ ਵਿੰਗ ਵਿੱਚ ਵਾਇਰਲੈੱਸ ਉਪਰੇਟਰ ਦੀਆਂ ਸੇਵਾਵਾਂ ਨਿਭਾ ਰਹੇ ਹਨ ਨੂੰ ਮਿਲਿਆ। ਜ਼ਿਕਰਯੋਗ ਹੈ ਬਲਜਿੰਦਰ ਸਿੰਘ ਦੇ ਛੋਟੇ ਭਰਾ ਕਰਨਦੀਪ ਸਿੰਘ ਸੰਧੂ ਜੋ ਕਿ ਕੁੱਝ ਸਾਲ ਪਹਿਲਾਂ ਥਾਣਾ ਸਿਟੀ ਮਲੋਟ ਅਤੇ ਥਾਣਾ ਲੰਬੀ ਵਿਖੇ ਬਤੌਰ ਮੁੱਖ ਅਫਸਰ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ।

Author: Malout Live

Back to top button