District NewsMalout News

ਏਮਜ਼ ਬਠਿੰਡਾ ਵੱਲੋਂ ਸੀ.ਐੱਚ.ਸੀ ਲੰਬੀ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਟ੍ਰੇਨਿੰਗ ਕੈਂਪ ਦਾ ਕੀਤਾ ਗਿਆ ਆਯੋਜਨ

ਮਲੋਟ: ਅੱਜ ਏਮਜ਼ ਬਠਿੰਡਾ ਵਲੋਂ ਸੀ.ਐੱਚ.ਸੀ ਲੰਬੀ ਵਿਖੇ ਸੀਨੀਅਰ ਮੈਡੀਕਲ ਅਫਸਰ ਲੰਬੀ ਡਾ. ਪਵਨ ਮਿੱਤਲ ਦੀ ਅਗਵਾਈ ਹੇਠ ਏ.ਐੱਨ.ਐੱਮ ਅਤੇ ਆਸ਼ਾ ਵਰਕਰਾਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਇਕ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏਮਜ਼ ਤੋਂ ਆਏ ਡਾ. ਅੰਕਿਤਾ ਅਤੇ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਮਾਂ ਦਾ ਦੁੱਧ ਬੱਚੇ ਲਈ ਕਿਉਂ ਜਰੂਰੀ ਹੈ, ਬੱਚੇ ਨੂੰ ਦੁੱਧ ਪਿਲਾਉਣ ਦਾ ਸਹੀ ਢੰਗ ਅਤੇ ਇਸ ਸੰਬੰਧਿਤ ਸਮਾਜ ਵਿੱਚ ਫੈਲੇ ਹੋਏ ਕਈ ਤਰਾਂ ਦੇ ਵਹਿਮ ਭਰਮ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਅੰਕਿਤਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਦੀ ਇੱਕ ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਵਿਕਾਸ ਲਈ ਸਤਨਪਾਨ ਜਾਂ ਮਾਂ ਦਾ ਦੁੱਧ ਲਾਜ਼ਮੀ ਹੈ।

ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚੇ ਨੂੰ ਸਿਰਫ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਪੂਰਕ ਖੁਰਾਕ ਦੇ ਨਾਲ-ਨਾਲ ਘਟੋਂ-ਘੱਟ 2 ਸਾਲ ਤੱਕ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਧਾ ਅਧੂਰਾ ਸਤਨਪਾਨ ਜਾਂ ਸਤਨਪਾਨ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ। ਇਹਨਾਂ ਤੋਂ ਇਲਾਵਾ ਬੱਚੇ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਅਤੇ ਹਰੇਕ ਸਾਲ ਔਰਤਾਂ ਵਿੱਚ ਬਰੈਸਟ ਕੈਂਸਰ ਅਤੇ ਔਰਤਾਂ ਵਿੱਚ ਅੰਡਾਸ਼ਏ ਦੇ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਸਤਨਪਾਨ ਨਾ ਕਰਵਾਉਣ ਵਾਲੀ ਔਰਤਾਂ ਵਿੱਚ ਟਾਈਪ- 2 ਸ਼ੂਗਰ ਪਾਈ ਜਾਂਦੀ ਹੈ। ਇਸ ਮੌਕੇ ਬੀ.ਈ.ਈ ਸ਼ਿਵਾਨੀ, ਏ.ਐੱਨ.ਐੱਮ,ਆਸ਼ਾ ਫੈਸਿਲੀਟੇਟਰ ,ਆਸ਼ਾ ਵਰਕਰਾਂ ਹਾਜ਼ਿਰ ਸਨl

Author: Malout Live

Leave a Reply

Your email address will not be published. Required fields are marked *

Back to top button