District NewsMalout News

ਮਲੋਟ ਦੇ ਐਡਵੋਕੇਟ ਵਿਕਾਸ ਸੱਚਦੇਵਾ ਨੇ ਨੈਸ਼ਨਲ ਕਾਨਫਰੰਸ ਵਿੱਚ ਵਕੀਲਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹੋਏ ਬਾਰ ਐਸੋਸੀਏਸ਼ਨ ਦਾ ਨਾਮ ਕੀਤਾ ਰੋਸ਼ਨ

ਮਲੋਟ : ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਬਾਰ ਕੌਂਸਲ ਆਫ ਇੰਡੀਆ ਦੇ ਮੰਚ ਤੋਂ ਵਕੀਲਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹੋਏ ਐਡਵੋਕੇਟ ਵਿਕਾਸ ਸੱਚਦੇਵਾ ਜਨਰਲ ਸਕੱਤਰ ਬਾਰ ਐਸੋਸੀਏਸ਼ਨ ਮਲੋਟ ਨੇ ਮਲੋਟ ਬਾਰ ਦਾ ਨਾਮ ਰੌਸ਼ਨ ਕੀਤਾ। ਨਵੀਂ ਦਿੱਲੀ ਵਿਖੇ ਨੈਸ਼ਨਲ ਕਾਨਫਰੰਸ ਵਿੱਚ ਬੋਲਦਿਆਂ ਉਹਨਾਂ ਨੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੇ ਨਾਲ ਵਕੀਲਾਂ ਲਈ ਫ੍ਰੀ ਟੋਲ ਪਲਾਜ਼ਾ ਅਤੇ ਫ੍ਰੀ ਮੈਡੀਕਲ ਸੁਵਿਧਾਵਾਂ ਦੀ ਵੀ ਮੰਗ ਭਾਰਤ ਸਰਕਾਰ ਤੋਂ ਕੀਤੀ।

ਉਹਨਾਂ ਦੇ ਵਿਚਾਰਾਂ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕਾਫ਼ੀ ਪ੍ਰਸੰਸ਼ਾ ਕੀਤੀ ਅਤੇ ਇਸ ਨੂੰ ਇੱਕ ਨਵੀਂ ਸੇਧ ਦੇਣ ਵੱਲ ਇੱਕ ਪਹਿਲਾ ਕਦਮ ਦੱਸਿਆ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਆਦਿਸ਼ ਅਗਰਵਾਲਾ ਅਤੇ ਜਨਰਲ ਸਕੱਤਰ ਸ਼੍ਰੀ ਰੋਹਿਤ ਪਾਂਡੇ ਨੇ ਐਡਵੋਕੇਟ ਵਿਕਾਸ ਸੱਚਦੇਵਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

Author : Malout Live

Back to top button