District NewsMalout NewsPunjab
ਆਪ ਵੱਲੋਂ ਰਾਜ ਸਭਾ ਵਿੱਚ ਪੰਜਾਬ ਦੇ ਹੱਕਾਂ ਤੇ ਡਾਕਾ- ਪ੍ਰੋ. ਬਲਜੀਤ ਸਿੰਘ ਗਿੱਲ
ਮਲੋਟ:- ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਂਦਿਆਂ ਹੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈ ਕਿਉਂਕਿ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਨੇ ਪੰਜ ਸੀਟਾਂ ਰਾਜ ਸਭਾ ਦੀਆਂ ਭਰੀਆਂ ਜਾਣੀਆਂ ਸਨ। ਪੰਜਾਬ ਦੇ ਪੰਜ ਬੰਦੇ ਇਨ੍ਹਾਂ ਸੀਟਾਂ ਲਈ ਚੁਣੇ ਜਾਣੇ ਸਨ ਪਰ ਕੇਜਰੀਵਾਲ ਨੇ ਪੰਜਾਂ ਵਿੱਚੋਂ ਚਾਰ ਬੰਦੇ ਪੰਜਾਬ ਤੋਂ ਬਾਹਰ ਦੇ ਲਏ ਹਨ ਤੇ ਇੱਕ ਪੰਜਾਬ ਦਾ ਸਾਬਕਾ ਖਿਡਾਰੀ ਹਰਭਜਨ ਸਿੰਘ ਲਾਇਆ ਹੈ।
ਜੋ ਕਿ ਕਦੇ ਵੀ ਕਿਰਸਾਨੀ ਅੰਦੋਲਨ ਵੇਲੇ ਪੰਜਾਬ ਦੇ ਹੱਕ ਵਿਚ ਨਹੀਂ ਬੋਲਿਆ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕੇਜਰੀਵਾਲ ਪੰਜਾਬ ਵਿਰੋਧੀ ਸੋਚ ਦਾ ਮਾਲਕ ਹੈ। ਰਾਜ ਸਭਾ ਵਿੱਚ ਪੰਜਾਬ ਸਟੇਟ ਦਾ ਪੱਖ ਕਮਜ਼ੋਰ ਰਹੇਗਾ ਕਿਉਂਕਿ ਕਈਆਂ ਤੋਂ ਪੈਸੇ ਲੈ ਕੇ ਤੇ ਕੁੱਝ ਆਪਣੇ ਖਾਸਮਖਾਸ ਲਾਏ ਗਏ ਹਨ। ਇਨ੍ਹਾਂ ਦੀ ਬਿਜਾਏ ਜੇ ਸੁਰਜੀਤ ਪਾਤਰ ਵਰਗੇ ਇਨਸਾਨ ਰਾਜ ਸਭਾ ਵਿੱਚ ਜਾਂਦੇ ਤਾਂ ਉਹ ਪੰਜਾਬ ਦਾ ਪੱਖ ਵਧੀਆ ਤਰੀਕੇ ਨਾਲ ਰੱਖ ਸਕਦੇ ਸਨ।