District NewsMalout News

ਅਮਨ ਨਗਰ ਵਿਖੇ ਲੱਕੜ ਦਾ ਕੰਮ ਕਰਨ ਵਾਲੇ ਮਜ਼ਦੂਰ ਦਾ ਮੋਟਰਸਾਈਕਲ ਹੋਇਆ ਚੋਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀਂ ਅਮਨ ਨਗਰ ਗੁਰੂ ਰਾਮਦਾਸ ਹਸਪਤਾਲ ਮਲੋਟ ਵਾਲੀ ਗਲੀ ਵਿੱਚ ਖੜਾ ਮੋਟਰਸਾਈਕਲ ਅਣਪਛਾਤੇ ਵਿਅਕਤੀ ਵੱਲੋੰ ਚੋਰੀ ਕਰ ਲਿਆ ਗਿਆ। ਸੁਖਵਿੰਦਰ ਸਿੰਘ ਵਾਸੀ ਰੋੜਾਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਮਕਵਾਨਾ ਡਿਜ਼ਿਟਲ ਲਾਇਬ੍ਰੇਰੀ ਵਿਖੇ ਲੱਕੜ ਦਾ ਕੰਮ ਕਰ ਰਹੇ ਸਨ। ਜਿਸ ਦੌਰਾਨ ਉਹਨਾਂ ਲਾਇਬ੍ਰੇਰੀ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਸੀ ਅਤੇ ਸ਼ਾਮ 4:41 ਦੇ ਕਰੀਬ ਇਹ ਮੋਟਰਸਾਇਕਲ ਉੱਥੇ ਖੜਾ ਸੀ ।

ਪਰ ਜਦ ਸ਼ਾਮ ਤਕਰੀਬਨ 7 ਵਜੇ ਬਾਹਰ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਸਪਲੈਂਡਰ ਪਲੱਸ ਹੀਰੋ ਹੋਂਡਾ PB03-AL-0483 ਗਾਇਬ ਸੀ ਅਤੇ ਚਾਬੀ ਉਸਦੀ ਜੇਬ ਵਿੱਚ ਸੀ। ਸੁਖਵਿੰਦਰ ਸਿੰਘ ਨੇ ਇਸ ਦੀ ਭਾਲ ਦੀ ਕੋਸ਼ਿਸ਼ ਕੀਤੀ ਪਰ ਇਹ ਮੌਕੇ ਤੇ ਨਾ ਮਿਲਿਆ। ਜਸਵਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਥਾਣਾ ਸਿਟੀ ਮਲੋਟ ਨੂੰ ਦੇ ਦਿੱਤੀ ਹੈ। ਸੁਖਵਿੰਦਰ ਸਿੰਘ ਨੇ ਮਲੋਟ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਮੋਟਰਸਾਈਕਲ ਸੰਬੰਧੀ ਕੋਈ ਜਾਣਕਾਰੀ ਮਿਲੇ ਤਾਂ ਇਨ੍ਹਾਂ ਨੰਬਰਾਂ 94784-84844, 73077-34626 ਤੇ ਸੰਪਰਕ ਕੀਤਾ ਜਾਵੇ।

Author : Malout Live

Back to top button