District NewsMalout News

ਮਲੋਟ ਦੇ ਪਿੰਡ ਪੰਨੀਵਾਲਾ ਫੱਤਾ ਵਿੱਚ ਬੀਤੀ ਰਾਤ ਦੁਕਾਨਦਾਰ ਨਾਲ ਵਾਪਰੀ ਲੁੱਟ-ਖੋਹ ਦੀ ਵਾਰਦਾਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਬੀਤੀ ਰਾਤ ਪਿੰਡ ਪੰਨੀਵਾਲਾ ਫੱਤਾ ਦੇ ਬੱਸ ਸਟੈਂਡ ‘ਤੇ ਨਰਿੰਦਰ ਕੁਮਾਰ ਦਾ ਬੇਟਾ ਸੰਦੀਪ ਕੁਮਾਰ ਆਪਣੀ ਫਰੂਟਾਂ ਦੀ ਰੇਹੜੀ ਸੰਭਾਲ ਕੇ ਸਟੋਰ ‘ਚ ਰੱਖਣ ਜਾ ਰਿਹਾ ਸੀ ਕਿ ਦੋ ਅਣਪਛਾਤੇ ਆਏ ਅਤੇ ਉਨ੍ਹਾਂ ਨੇ ਸੰਦੀਪ ਕੁਮਾਰ ਤੇ ਉਸ ਦੇ ਸਾਥੀ ਦੇ ਡਾਂਗਾਂ ਮਾਰੀਆਂ। ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਕੋਲ 25 ਤੋਂ 30 ਹਜ਼ਾਰ ਰੁਪਇਆ ਸੀ ਅਤੇ ਇੱਕ ਮੋਬਾਈਲ ਫੋਨ, ਜਿਸਦੀ ਕੀਮਤ ਸੱਤ ਤੋਂ ਅੱਠ ਹਜ਼ਾਰ ਰੁਪਏ ਸੀ, ਚੋਰ ਆਪਣੇ ਨਾਲ ਲੈ ਗਏ ਅਤੇ ਦੋਵਾਂ ਜਣਿਆਂ ਨੂੰ ਧੱਕੇ ਮਾਰ ਕੇ ਸਟੋਰ ਵਿੱਚ ਸੁੱਟ ਕੇ ਬਾਹਰੋਂ ਲਾੱਕ ਲਾ ਕੇ ਚਲੇ ਗਏ।

ਉਨ੍ਹਾਂ ਦੱਸਿਆ ਕਿ ਇੱਕ ਛੋਟਾ ਫੋਨ ਲੜਕਿਆਂ ਕੋਲ ਸੀ ਤੇ ਉਨ੍ਹਾਂ ਨੇ ਬਾਹਰ ਕਿਸੇ ਦੇ ਨੰਬਰ ‘ਤੇ ਸਾਰੀ ਗੱਲ ਦੱਸੀ ਤਾਂ ਲੋਕਾਂ ਨੇ ਆ ਕੇ ਲਾੱਕ ਖੋਲ ਕੇ ਸ਼ਟਰ ਚੁੱਕਿਆ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਪੰਨੀਵਾਲਾ ਫੱਤਾ ਚੌਕੀ ‘ਚ ਇਤਲਾਹ ਦਿੱਤੀ ਅਤੇ ਪੰਜ ਮਿੰਟਾਂ ‘ਚ ਪੁਲਿਸ ਮੁਲਾਜ਼ਮ ਵਾਕਿਆ ਵਾਲੀ ਜਗ੍ਹਾ ‘ਤੇ ਪਹੁੰਚ ਗਏ ਅਤੇ ਅੱਧੇ ਘੰਟੇ ਬਾਅਦ ਕਬਰਵਾਲੇ ਤੋਂ ਐੱਸ.ਐੱਚ.ਓ ਵੀ ਆ ਗਏ। ਚੌਂਕੀ ਇੰਚਾਰਜ਼ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਕੁਮਾਰ ਵਾਸੀ ਪਿੰਡ ਮੋਹਲਾਂ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫ.ਆਈ.ਆਰ ਦਰਜ਼ ਕਰ ਦਿੱਤੀ ਗਈ ਹੈ।

Author: Malout Live

Back to top button