District NewsMalout News
ਬ੍ਰਹਮਾ ਕੁਮਾਰੀਜ਼ ਆਸ਼ਰਮ ਵੱਲੋਂ 20 ਅਕਤੂਬਰ ਨੂੰ ਕਰਵਾਇਆ ਜਾਵੇਗਾ ਦੀਵਾਲੀ ਉਤਸਵ ਸੰਬੰਧੀ ਪ੍ਰੋਗਰਾਮ
ਮਲੋਟ: ਬ੍ਰਹਮਾ ਕੁਮਾਰੀਜ਼ ਆਸ਼ਰਮ ਵੱਲੋਂ ਪ੍ਰਭੂ ਜਯੋਤੀ ਨਾਲ ਸੰਪੂਰਨ ਸੰਸਾਰ ਨੂੰ ਰੌਸ਼ਨ ਕਰਨ ਵਾਲੇ ਖੁਸ਼ੀਆਂ ਭਰੇ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਕੰਟਰੀ ਪਾਰਕ ਸਿਲਵਰ ਪਾਮ NH-15 ਬਠਿੰਡਾ ਰੋਡ, ਮਲੋਟ ਵਿਖੇ 20 ਅਕਤੂਬਰ ਦਿਨ ਵੀਰਵਾਰ ਨੂੰ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਸਤਿਕਾਰਯੋਗ ਸੰਗੀਤਾ ਦੀਦੀ (ਖੇਤਰ ਇੰਚਾਰਜ) ਪਹੁੰਚ ਰਹੇ ਹਨ। ਇਸ ਸੰਬੰਧੀ ਆਸ਼ਰਮ ਦੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਸਾਰੇ ਵੀਰ-ਭੈਣ ਦੀਵੇ ਜਗਾ ਕੇ ਦੀਪਮਾਲਾ ਕਰਨਗੇ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਬ੍ਰਹਮਾ ਕੁਮਾਰੀਜ਼ ਆਸ਼ਰਮ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ‘ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ।
Author: Malout Live