District NewsMalout News

ਸੋਸ਼ਲ ਵਰਕਰ ਐਸੋਸੀਏਸ਼ਨ ਵੱਲੋਂ ਮਲੋਟ ਵਿੱਚ ਵੱਖ-ਵੱਖ ਕੰਮਾਂ ਸੰਬੰਧੀ ਕੀਤੀ ਗਈ ਮੀਟਿੰਗ

ਮਲੋਟ : ਸੋਸ਼ਲ ਵਰਕਰ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਸੋਮਵਾਰ ਨੂੰ ਸ਼ਾਮ 06:00 ਵਜੇ ਪੰਜਾਬ ਪੈਲੇਸ ਮਲੋਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੇ ਆਯੋਜਨ ਕੀਤਾ ਗਿਆ, ਜਿਸ ਵਿੱਚ ਮਲੋਟ ਵਿੱਚ ਵੱਖ-ਵੱਖ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਅਧੀਨ ਮਲੋਟ ਵਿੱਚ 1000 ਬੂਟਾ ਲਗਾਉਣ ਬਾਰੇ ਫੈਸਲਾ ਲਿਆ ਗਿਆ, ਜਿਨ੍ਹਾਂ ਦੀ ਉਚਾਈ 8 ਤੋਂ 10 ਫੁੱਟ ਹੋਵੇਗੀ।

ਮੀਟਿੰਗ ਦੌਰਾਨ ਮਲੋਟ ਵਿੱਚ ਜੀ.ਟੀ ਰੋਡ ਤੇ ਇੱਕ ਪਾਰਕ ਬਣਾਉਣ ਬਾਰੇ ਵੀ ਫੈਸਲਾ ਲਿਆ ਗਿਆ, ਜਿਸ ਵਿੱਚ ਸ਼ਾਨਦਾਰ ਬੂਟੇ ਲਗਾ ਕੇ ਇਸ ਨੂੰ ਤਾਰਾਂ ਨਾਲ ਕਵਰ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਇੱਕ ਜਾਗਰੂਕਤਾ ਰੈਲੀ ਕੱਢਣ ਦਾ ਵੀ ਫੈਸਲਾ ਲਿਆ ਗਿਆ, ਜਿਸ ਨੂੰ ਰੱਖ ਬਚਾਓ ਮੁਹਿੰਮ ਨਾਮ ਦਿੱਤਾ ਗਿਆ। ਇਹ ਰੈਲੀ ਵੱਖ-ਵੱਖ ਐਨ.ਜੀ.ਓ ਅਤੇ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਕੱਢੀ ਜਾਵੇਗੀ। ਇਹ ਰੈਲੀ ਐੱਸ.ਡੀ.ਐੱਮ ਮਲੋਟ ਡਾ. ਸੰਜੀਵ ਕੁਮਾਰ ਗੋਇਲ ਦੇ ਸਹਿਯੋਗ ਨਾਲ ਮਲੋਟ ਸ਼ਹਿਰ ਵਿੱਚ ਕੱਢੀ ਜਾਵੇਗੀ।

Author : Malout Live

Back to top button