District NewsMalout News

ਨਗਰ ਕੌਂਸਲ ਮਲੋਟ ਵਾਲੀ ਗਲੀ ਵਿੱਚ ਵਾਪਰਿਆ ਵੱਡਾ ਹਾਦਸਾ, ਮਕਾਨ ਦੀਆਂ ਛੱਤਾਂ ਡਿੱਗਣ ਨਾਲ 2 ਮਹਿਲਾਵਾਂ ਗੰਭੀਰ ਰੂਪ ‘ਚ ਜਖ਼ਮੀ

ਮਲੋਟ:- ਬੀਤੀ ਸਵੇਰ ਹੋਈ ਲਗਾਤਾਰ ਬਾਰਿਸ਼ ਨਾਲ ਨਗਰ ਕੌਂਸਲ ਮਲੋਟ ਵਾਲੀ ਗਲੀ ਵਿੱਚ ਰਾਤ ਨੂੰ ਇੱਕ ਮਕਾਨ ਦੀਆਂ ਛੱਤਾਂ ਡਿੱਗਣ ਨਾਲ 2 ਮਹਿਲਾਵਾਂ ਸਰਲਾ ਦੇਵੀ ਅਤੇ ਰਾਣੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਈਆਂ। ਇਸ ਜਾਣਕਾਰੀ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਐੱਮ.ਸੀ ਸੁਰੇਸ਼ ਸ਼ਰਮਾ, ਸਮਾਜਸੇਵੀ ਅਨਿਲ ਜੁਨੇਜਾ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਦੋਵੇਂ ਮਹਿਲਾਵਾਂ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਵਿੱਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪਰਿਵਾਰ ਅਤੇ ਵਾਰਡ ਐੱਮ.ਸੀ.ਸੁਰੇਸ਼ ਸ਼ਰਮਾ ਵੱਲੋਂ ਪ੍ਰਸ਼ਾਸ਼ਨ ਤੋਂ ਬਾਰਿਸ਼ ਨਾਲ ਮਕਾਨ ਦੇ ਹੋਏ ਨੁਕਸਾਨ ਲਈ ਮੁਆਵਜੇ ਦੀ ਗੁਹਾਰ ਲਗਾਈ ਗਈ।

Author: Malout Live

Leave a Reply

Your email address will not be published. Required fields are marked *

Back to top button