Malout News

ਕੁੱਟਮਾਰ ਕਰਨ ਦੇ ਦੋਸ਼ ‘ਚ 14 ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ

ਮਲੋਟ:- ਪੁਰਾਣੀ ਰੰਜਿਸ਼ ਦੇ ਚੱਲਦਿਆਂ ਤਿੰਨ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਥਾਣਾ ਕਬਰਵਾਲਾ ਪੁਲਿਸ ਵੱਲੋਂ 14 ਵਿਅਕਤੀਆਂ ਤੋਂ ਇਲਾਵਾ ਕੁੱਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪੀੜਤ ਜਗਸੀਰ ਸਿੰਘ ਵਾਸੀ ਪੰਨੀਵਾਲਾ ਨੇ ਦੱਸਿਆ ਕਿ ਉਸ ਦੀ ਭੈਣ ਮੋਹਲਾਂ ਵਿਖੇ ਵਿਆਹੀ ਹੈ ਤੇ ਉਹ ਆਪਣੀ ਭੈਣ ਨੂੰ ਮਿਲਣ ਗਿਆ ਸੀ, ਤਾਂ ਦੋਸ਼ੀ ਸੁਖਮੰਦਰ ਸਿੰਘ ਉਰਫ਼ ਲਾਡੀ ਵਾਸੀ ਮੋਹਲਾਂ ਦੀ ਪਤਨੀ ਰਮਨਦੀਪ ਕੌਰ ਬਿਨਾਂ ਵਜ੍ਹਾ ਉਸ ਦੀ ਭੈਣ ਨਾਲ ਰੰਜਿਸ਼ ਰੱਖਦੀ ਸੀ ਤੇ ਝੂਠੇ ਇਲਜ਼ਾਮ ਲਗਾਉਂਦੀ ਸੀ, ਜਿਸ ਦੀ ਰੰਜਿਸ਼ ਦੇ ਚੱਲਦਿਆਂ ਸੁਖਮੰਦਰ ਸਿੰਘ ਉਰਫ਼ ਲਾਡੀ ਨੇ ਬਾਹਰੋਂ ਕੁੱਝ ਵਿਅਕਤੀ ਬੁਲਾ ਕੇ ਉਸ ਦੀ, ਉਸ ਦੇ ਭਣਵੱਈਆ ਸੰਦੀਪ ਸਿੰਘ ਤੇ ਗੁਰਮੇਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾ ਮਾਰੀਆਂ, ਜਿਨ੍ਹਾਂ ਦੀ ਪਹਿਚਾਣ ਸੰਦੀਪ ਕੁਮਾਰ, ਅਜੈ ਕੁਮਾਰ, ਮਨਦੀਪ ਕੁਮਾਰ, ਰਾਜਾ ਸਿੰਘ, ਨਿੱਕਾ, ਮਹਿਤ ਢੀਂਗਰਾ, ਗੋਲਡੀ, ਬਿੰਦਰ ਸਿੰਘ, ਸੋਨੂੰ ਵਾਸੀ ਅਰਨੀਵਾਲਾ, ਰਾਮ ਚੰਦਰ ਵਾਸੀ ਪੰਨੀਵਾਲਾ, ਅਰਸ਼ ਜਟਾਣਾ, ਮੋਨੂੰ ਵਜੋਂ ਹੋਈ ਹੈ ਤੇ ਕੁੱਝ ਅਣਪਛਾਤੇ ਵੀ ਸ਼ਾਮਿਲ ਸਨ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਉਕਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 168 ਧਾਰਾ 323, 324, 452, 148, 149 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Back to top button