Malout News

ਪਤਨੀ ਅਤੇ ਸੱਸ ਤੇ ਹਮਲਾ ਕਰਨ ਵਾਲੇ ਵਿਅਕਤੀ ਅਤੇ ਦੋ ਸਾਥੀਆਂ ਵਿਰੁੱਧ ਮਾਮਲਾ ਦਰਜ

ਮਲੋਟ:- ਥਾਣਾ ਸਦਰ ਮਲੋਟ ਪੁਲਿਸ ਨੇ ਅੱਧੀ ਰਾਤ ਨੂੰ ਸਹੁਰੇ ਘਰ ਵਿੱਚ ਦਾਖਲ ਹੋ ਕੇ ਪਤਨੀ ਅਤੇ ਸੱਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਹੈ। ਜ਼ਖਮੀ ਮਾਂ-ਧੀ ਨੂੰ ਪਹਿਲਾਂ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਾਣਕਾਰੀ ਮੁਤਾਬਿਕ ਲਖਵਿੰਦਰ ਕੌਰ ਪਤਨੀ ਨਿਰਮਲ ਸਿੰਘ ਪੁੱਤਰੀ ਚੰਦ ਸਿੰਘ ਵਾਸੀ ਉੜਾਂਗ ਨੇ ਪੁਲਿਸ ਨੂੰ ਦਰਜ ਬਿਆਨਾਂ ਵਿੱਚ ਕਿਹਾ ਕਿ ਉਸ ਦੀ ਸ਼ਾਦੀ 15 ਸਾਲ ਪਹਿਲਾਂ ਨਿਰਮਲ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪਿੰਡ ਫਕਰਸਰ ਨਾਲ ਹੋਈ। ਸ਼ਾਦੀ ਤੋਂ ਬਾਅਦ ਉਸ ਦੇ ਦੋ ਲੜਕੇ ਹੋਏ, ਪਰ ਉਸਦਾ ਪਤੀ ਸ਼ੱਕ ਕਾਰਨ ਉਸ ਦੀ ਕੁੱਟਮਾਰ ਕਰਦਾ ਹੈ। ਲਖਵਿੰਦਰ ਕੌਰ ਮੁਤਾਬਿਕ 20-21 ਅਗਸਤ ਦੀ ਰਾਤ ਨੂੰ ਉਸਦੇ ਪਤੀ ਨਿਰਮਲ ਸਿੰਘ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਵਿਹੜੇ ਵਿੱਚ ਖੜੇ ਸਨ। ਨਿਰਮਲ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਲੱਤ ਤੇ ਪੱਟ ‘ਤੇ ਵਾਰ ਕੀਤੇ। ਮਾਤਾ ਗੁਰਮੀਤ ਕੌਰ ਤੇ ਵੀ ਨਿਰਮਲ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ। ਰੋਲਾ ਪਾਉਣ ‘ਤੇ ਗਾਲਾਂ ਕੱਢਦੇ ਉਹ ਤਿੰਨੋਂ ਭੱਜ ਗਏ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਜ਼ਖਮੀ ਮਾਂ-ਧੀ ਨੂੰ ਹਸਪਤਾਲ ਪਹੁੰਚਾਇਆ। ਸਦਰ ਮਲੋਟ ਪੁਲਿਸ ਨੇ ਲਖਵਿੰਦਰ ਕੌਰ ਦੇ ਬਿਆਨਾਂ ‘ਤੇ ਉਸਦੇ ਪਤੀ ਨਿਰਮਲ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Author: Malout Live

Leave a Reply

Your email address will not be published. Required fields are marked *

Back to top button