4 ਜੂਨ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਬਲੋਚਕੇਰਾ ਵਿਖੇ ਕਰਵਾਇਆ ਜਾਵੇਗਾ ਦਸਤਾਰ ਮੁਕਾਬਲਾ
ਮਲੋਟ:- ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਬ ਸਾਂਝੀ ਰਾਗੀ ਸਭਾ (ਰਜ਼ਿ ) ਮਲੋਟ ਅਤੇ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿੰਡ ਛਾਪਿਆਂਵਾਲੀ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਬਲੋਚਕੇਰਾ ਵੱਲੋਂ 4 ਜੂਨ 2022 ਦਿਨ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਬਲੋਚ ਕੇਰਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਦਸਤਾਰ ਮੁਕਾਬਲੇ ਦਾ ਸਮਾਂ 5 ਤੋਂ 7 ਮਿੰਟ ਦਾ ਹੋਵੇਗਾ ਅਤੇ 20 ਸਾਲ ਦੀ ਉਮਰ ਤੱਕ ਦੇ ਬੱਚੇ ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਜਿਹਨਾਂ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਭਾਗ ਲੈਣਾ ਹੈ ਉਹ 25 ਮਈ 2022 ਤੱਕ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੁਕਾਬਲੇ ਦੀ ਐਂਟਰੀ ਫ਼ੀਸ 100/- ਆਨਲਾਈਨ ਹੋਵੇਗੀ ਅਤੇ ਭਾਗ ਲੈਣ ਵਾਲੇ ਬੱਚੇ ਸ਼ੀਸ਼ਾ, ਬਾਜ, ਪੱਗ ਪਿੰਨ, ਫਿਫਟੀ ਆਦਿ ਵਸਤੂਆਂ ਨਾਲ ਲੈ ਕੇ ਆਉਣ। ਇਸ ਮੁਕਾਬਲੇ ਦਾ ਪਹਿਲਾ ਇਨਾਮ 5100 ਰੁਪਏ, ਦੂਸਰਾ ਇਨਾਮ 3100 ਰੁਪਏ ਅਤੇ ਤੀਸਰਾ ਇਨਾਮ 2100 ਰੁਪਏ ਹੋਵੇਗਾ। ਮੁਕਾਬਲੇ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੁਕਾਬਲੇ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 96461-89202 ਅਤੇ 99881-40267 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live