District NewsMalout News

ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਤੋਂ ਬਾਗ਼ੀ ਹੋਏ ਆਗੂਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਇਕ NGO ਲੋਕ ਅਧਿਕਾਰ ਮੰਚ ਦਾ ਗਠਨ

ਮਲੋਟ: ਮਲੋਟ ਵਿੱਚ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਤੋਂ ਬਾਗ਼ੀ ਹੋਏ ਆਗੂਆਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਕ NGO ਦਾ ਗਠਨ ਕੀਤਾ ਗਿਆ। ਜਿਸ ਦਾ ਨਾਮ ਲੋਕ ਅਧਿਕਾਰ ਮੰਚ ਰੱਖਿਆ ਗਿਆ ਹੈ ਜਿਸ ਵਿਚ ਬਾਗੀ ਹੋਏ ਆਗੂ ਰਾਜੀਵ ਉੱਪਲ NGO ਦੇ ਚੈਅਰਮੈਨ, ਸਾਹਿਲ ਮੋਂਗਾ ਪ੍ਰਧਾਨ ਅਤੇ ਗੁਰਮੇਲ ਸਿੰਘ ਸਰਾਂ ਮੁੱਖ ਸਕੱਤਰ ਵਜੋਂ ਸੇਵਾ ਕਰਨਗੇ। ਸਾਹਿਲ ਮੋਂਗਾ ਨੇ ਕਿਹਾ ਕਿ ਲੋਕ ਪੱਖੀ ਮਸਲੇ ਸਾਹਮਣੇ ਲਿਆਉਣ ਅਤੇ ਲੋਕਾਂ ਦੀ ਸੇਵਾ ਦੇ ਲਈ

ਇਸ NGO ਦਾ ਗਠਨ ਕੀਤਾ ਗਿਆ ਹੈ। ਇਹ NGO ਹਰ ਪਲ ਆਮ ਲੋਕਾਂ ਨੂੰ ਸਮਰਪਿਤ ਰਹੇਗੀ। ਇਸ NGO ਵਿੱਚ ਅਹੁਦੇਦਾਰ, ਮੈਂਬਰ, ਆਗੂ ਪੂਰੀ ਤਰ੍ਹਾਂ ਨਿਸ਼ੁਲਕ ਸੇਵਾ ਕਰਨਗੇ। 15 ਅਗਸਤ ਤੋਂ ਬਾਅਦ ਮਲੋਟ-ਮੁਕਤਸਰ ਸੜਕ ਉੱਪਰ ਪਏ ਹੋਏ ਖੱਡੇ ਭਰਨ ਦੀ ਸੇਵਾ ਲੋਕਾਂ ਦੇ ਸਹਿਯੋਗ ਨਾਲ ਇਸ NGO ਵੱਲੋਂ ਕੀਤੀ ਜਾਵੇਗੀ। ਸਮਾਜ ਲਈ ਫ਼ਿਕਰਮੰਦ ਸ਼ਖਸ਼ੀਅਤ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾਂਦੀ ਹੈ।

Author: Malout Live

Back to top button