District NewsMalout News

ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਚੰਨੂ ਵਿਖੇ ਮਨਾਇਆ ਗਿਆ 14ਵਾਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਅੱਜ ਮਿਤੀ 25-01-2024 ਨੂੰ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ, 083 ਲੰਬੀ ਦੇ ਹਲਕੇ ਪੱਧਰ ਦਾ 14ਵਾਂ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਚੰਨੂ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਚੋਣਾਂ ਨਾਲ ਸੰਬੰਧਿਤ ਭਾਸ਼ਣ ਮੁਕਾਬਲੇ, ਕੁਇਜ਼ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ,

ਜਿਸ ਵਿੱਚ ਜੇਤੂ ਬੱਚਿਆ ਨੂੰ ਇਨਾਮ ਮੁੱਖ ਮਹਿਮਾਨ ਸ਼੍ਰੀ ਰਕੇਸ਼ ਬਿਸ਼ਨੋਈ, ਬੀ.ਡੀ.ਪੀ.ਓ ਲੰਬੀ- ਕਮ- ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 083 ਲੰਬੀ ਵੱਲੋਂ ਵੰਡੇ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਪ੍ਰੀਤ ਕੌਰ, ਸੈਕਟਰ ਅਫ਼ਸਰ ਸੰਦੀਪ ਕੁਮਾਰ, ਚੋਣ ਦਫਤਰ 083 ਲੰਬੀ ਦੇ ਕਰਮਚਾਰੀ, ਸ਼੍ਰੀ ਅਮਨਦੀਪ ਸਿੰਘ  ਸੀਨੀਅਰ ਸਹਾਇਕ, ਸ਼੍ਰੀ ਵਿਕਾਸ ਕੁਮਾਰ ਮੰਡੀ ਸੁਪਰਵਾਈਜ਼ਰ, ਸ਼੍ਰੀ ਨਰਿੰਦਰ ਸਿੰਘ, ਸਿਕੰਦਰ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਬੀ.ਐੱਲ.ਓਜ਼ ਹਾਜਰ ਸਨ।

Author: Malout Live

Back to top button