District NewsMalout News

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ 13ਵੀਂ ਮਹਿਫਲ ਮਸਤਾਂ ਦੀ 24 ਫਰਵਰੀ ਨੂੰ

ਮਲੋਟ: ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ 13ਵੀਂ ਮਹਿਫਲ ਮਸਤਾਂ ਦੀ 24 ਫਰਵਰੀ ਸ਼ਨੀਵਾਰ ਨੂੰ ਸ਼ਾਮ 8 ਵਜੇ ਤੋਂ ਗੁਰੂ ਦੀ ਇੱਛਾ ਤੱਕ ਮੰਡੀ ਹਰਜ਼ੀ ਰਾਮ, ਚਾਰ ਖੰਭਾ ਚੌਂਕ, ਮਲੋਟ ਵਿਖੇ ਕਰਵਾਈ ਜਾ ਰਹੀ ਹੈ। ਇਸ ਦੌਰਾਨ ਸਾਬਰ ਹੁਸੈਨ, ਸੋਨੂੰ ਖੋਰੀਆ ਐਂਡ ਪਰਵੇਸ਼ ਪਰਵਾਜ਼ ਜੁਗਨੂੰ ਜਗਮਗ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ।

ਸਵਾਮੀ ਅਰਜਨ ਦਾਸ ਜੀ ਮਸਤ ਅਤੇ ਬਲਦੇਵ ਕ੍ਰਿਸ਼ਨ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਮਹਿਫਲ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਗਿਆ।

Author: Malout Live

Back to top button