World News
13 ਸਾਲਾ ਮੁੰਡੇ ਨੇ ਕੀਤਾ ਆਤਮਘਾਤੀ ਧਮਾਕਾ, 6 ਲੋਕਾਂ ਦੀ ਮੌਤ

ਕਾਬੁਲ:- ਪੂਰਬੀ ਅਫਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿਚ ਆਤਮਘਾਤੀ ਧਮਾਕਾ ਕੀਤਾ ਗਿਆ। ਇਹ ਧਮਾਕਾ 13 ਸਾਲਾ ਮੁੰਡੇ ਵਲੋਂ ਇਕ ਵਿਆਹ ਸਮਾਰੋਹ ਵਿਚ ਕੀਤਾ ਗਿਆ। ਇਸ ਧਮਾਕੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਫੈਯਾਜ਼ ਮੁਹੰਮਦ ਬਾਬਰਖਿਲ ਨੇ ਕਿਹਾ ਕਿ ਮੁੰਡੇ ਨੇ ਸ਼ੁੱਕਰਵਾਰ ਸਵੇਰੇ ਸਰਕਾਰ ਸਮਰਥਕ ਮਿਲੀਸ਼ੀਆ ਦੇ ਕਮਾਂਡਰ ਮਲਿਕ ਤੂਰ ਦੇ ਇੱਥੇ ਆਯੋਜਿਤ ਵਿਆਹ ਸਮਾਰੋਹ ਵਿਚ ਜਾ ਕੇ ਖੁਦ ਨੂੰ ਉਡਾ ਲਿਆ। ਫਿਲਹਾਲ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਸ ਹਮਲੇ ਵਿਚ ਮਲਿਕ ਤੂਰ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਮਲਾਵਰ ਦਾ ਨਿਸ਼ਾਨਾ ਸੀ। ਇਹ ਹਮਲਾ ਨਾਂਗਰਹਾਰ ਸੂਬੇ ਦੇ ਪਚਿਰਵਾ ਅਗਮ ਜ਼ਿਲੇ ਵਿਚ ਹੋਇਆ।