Malout News

ਕੈਂਸਰ ਅਵੇਅਰਨੈਸ ਅਤੇ ਜਨਰਲ ਸਰਜਰੀ ਸਕਰੀਨਿੰਗ ਕੈਂਪ ਦੌਰਾਨ 108 ਮਰੀਜ਼ਾਂ ਦੀ ਕੀਤੀ ਗਈ ਜਾਂਚ

ਮਲੋਟ:- ਜੈ ਮਾਂ ਅੰਗੁਰੀ ਦੇਵੀ ਸਮਾਜ ਸੇਵੀ ਸੰਸਥਾ ਅਤੇ ਸ਼ਾਨੇ ਪੰਜਾਬ ਗਰੁੱਪ ਵਲੋਂ ਸਵ . ਹੇਮ ਰਾਜ ਬਾਂਸਲ ਦੀ ਯਾਦ ਵਿਚ ਸਾਂਝੇ ਉਦਮ ਨਾਲ ਪਹਿਲੇ ਕੈਂਸਰ ਅਵੇਅਰਨੇਸ ਅਤੇ ਜਨਰਲ ਸਰਜਰੀ ਸਕਰੀਨਿੰਗ ਕੈਂਪ ਸਥਾਨਕ ਡੀ . ਏ . ਵੀ ਐਡਵਰਡਗੰਜ ਹਸਪਤਾਲ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਐਡਵਾਂਸ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਬਠਿੰਡਾ ਦੇ ਡਾ . ਪੀ . ਐਸ ਸੰਧੂ ਕੈਂਸਰ ਮਾਹਿਰ ਸਰਜਨ ਵਲੋਂ ਅਪਣੀ ਟੀਮ ਸਹਿਤ 108 ਮਰੀਜਾਂ ਦਾ ਚੈਕਅਪ ਕੀਤਾ ਗਿਆ ।

ਇਸ ਸਕਰੀਨਿੰਗ ਕੈਂਪ ਦੋਰਾਣ ਸਰਜਰੀ ਦੇ ਯੋਗ ਪਾਏ ਜਾਣ ਵਾਲੇ ਮਰੀਜਾਂ ਦੀ ਸਰਜਰੀ ਐਡਵਾਂਸ ਕੈਂਸਰ ਹਸਪਤਾਲ ਬਠਿੰਡਾ ਵਿਖੇ ਮੁਫਤ ਕੀਤੀ ਜਾਵੇਗੀ । ਕੈਂਪ ਦੋਰਾਣ 14 ਮਰੀਜਾਂ ਦੀ ਅਲਟਰਾ ਸਾਉਂਡ ਮੁਫਤ ਕੀਤੀ ਗਈ । ਇਸ ਮੌਕੇ ਤੇ ਡਾ . ਪੀ.ਐਸ.ਸੰਧੂ ਦੇ ਨਾਲ ਡਾ . ਗੁਰਪ੍ਰੀਤ ਸਿੰਘ ਜਨਰਲ ਸਰਜਨ , ਡਾ . ਜਸਕਰਨ ਸਿੰਘ ਜਨਰਲ ਸਰਜਨ , ਡਾ , ਰਿਚਿਕਾ ਪੈਥੋਲੋਜਿਸਟ , ਡਾ . ਸੈਮਸੀ , ਮਲੋਟ ਦੇ ਡਾ . ਬੀ . ਕੇ ਅਰੋੜਾ ਡੈਂਟਲ ਸਰਜਨ , ਸਿਵਲ ਹਸਪਤਾਲ ਮਲੋਟ ਦੀ ਡਾ . ਕਾਮਨਾ ਜਿੰਦਲ ਐਮ ਐਸ ਗਾਇਨੀ , ਡਾ . ਵਿਕਾਸ ਬਾਂਸਲ ਜਨਰਲ ਸਰਜਨ ਵੀ ਮੌਜੂਦ ਸਨ ।

ਮਰੀਜਾਂ ਦਾ ਨਿਰੀਖਣ ਕਰਨ ਤੋਂ ਪਹਿਲਾਂ ਕੈਂਸਰ ਮਾਹਿਰ ਸਰਜਨ ਡਾ . ਪੀ . ਐਸ ਸੰਧੂ ਨੇ ਹਾਜਿਰ ਲੋਕਾਂ ਨੂੰ ਦਸਿਆ ਕਿ ਕੈਂਸਰ ਦਾ ਇਲਾਜ ਸੰਭਵ ਹੈ ਪ੍ਰੰਤੂ ਇਸ ਦੇ ਲਈ ਜਾਗਰੂਕ ਹੋਣਾ ਜਰੂਰੀ ਹੈ । ਉਹਨਾਂ ਕਿਹਾ ਕਿ ਜੇਕਰ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਤੁਹਾਨੂੰ ਅਸਹਿਜਤਾ ਮਹਿਸੂਸ ਹੁੰਦੀ ਹੈ ਤਾਂ ਇਸ ਸੰਬੰਧੀ ਡਾਕਟਰ ਨਾਲ ਸਲਾਹ ਜਰੂਰ ਕਰਨੀ ਚਾਹੀਦੀ ਹੈ । ਉਹਨਾਂ ਪ੍ਰੋਜੈਕਟਰ ਰਾਹੀਂ ਵੀ ਮਰੀਜਾਂ ਨੂੰ ਕੈਂਸਰ ਦੇ ਲੱਛਣ ਅਤੇ ਬਚਾਵਾਂ ਸੰਬੰਧੀ ਜਾਣਕਾਰੀ ਦਿਤੀ । ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਾਗਰੂਕਤਾ ਦੀ ਕਮੀ ਦੇ ਕਾਰਣ ਸਿਰਫ 20 ਫੀਸਦੀ ਮਰੀਜ ਹੀ ਕੈਂਸਰ ਦੀ ਪਹਿਲੀ ਸਟੇਜ ਤੇ ਇਲਾਜ ਲਈ ਡਾਕਟਰ ਕੋਲ ਪਹੁੰਚਦੇ ਹਨ । ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਖਾਨਪਾਨ ਵੱਲ ਧਿਆਨ ਦੇਦ ਅਤੇ ਕਸਰਤ ਕਰਨ ਦੀ ਸਲਾਹ ਦੇ ਨਾਲ ਨਾਲ ਇਹ ਵੀ ਦਸਿਆ ਕਿ ਜਿਥੇ ਗੋਲੀ ਨਾਲ ਇਲਾਜ ਹੋ ਸਕਦਾ ਹੋਵੇ ਉਥੇ ਇੰਜੈਕਸ਼ਨ ਲਗਵਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦਸਿਆ ਕਿ ਲੀਵਰ ਦਾ ਕੈਂਸਰ ਹੋਣ ਦਾ ਮੁੱਖ ਕਾਰਣ ਹੈਪੇਟਾਈਟਸ ਸੀ ਹੁੰਦਾ ਹੈ ਉਹਨਾਂ ਨੇ ਕਿਸੇ ਵੀ ਬਿਮਾਰੀ ਦੇ ਹੋਣ ਦੀ ਸੂਰਤ ਵਿਚ ਉਸ ਨੂੰ ਨਜ਼ਰਅੰਦਾਜ ਨਾ ਕਰਨ ਦੀ ਸਲਾਹ ਦਿੱਤੀ । ਇਸ ਮੌਕੇ ਤੇ ਸ਼ਾਨੇ ਪੰਜਾਬ ਗਰੁੱਪ ਦੇ ਪ੍ਰਮੁਖ ਰਵੀ ਬਾਂਸਲ , ਡੀ . ਏ ਵੀ ਸਕੂਲ ਦੇ ਰਿਟਾ ਪ੍ਰਿ. ਜੀ. ਸੀ ਸ਼ਰਮਾ , ਜੈ ਮਾਂ ਅੰਗੁਰੀ ਦੇਵ ਸੰਸਥਾ ਦੇ ਮੈਂਬਰ ਸੁਭਾਸ਼ ਦਹੂਜਾ , ਅਨਿਲ ਜੋਨੀ , ਸੋਹਨ ਲਾਲ ਗੁੰਬਰ , ਆਨੰਦ ਸਿੰਗਲਾ , ਰਾਜਨ ਗੋਇਲ , ਸੁਮਿਤ ਗੋਇਲ , ਸ਼ਭੂ ਮੰਡਲ , ਬਿਕਾ ਗਰਗ , ਭਾਵਿਪ ਦੇ ਪ੍ਰਧਾਨ ਕੁ ਅਨੇਜਾ , ਰਾਜ ਰੱਸੇਵੱਟ , ਰਜਿੰਦਰ ਪਪਨੇਜਾ , ਜੋਨੀ ਸੋਨੀ , ਕੋਆਰਡੀਨੇਟਰ ਮਨੋਜ ਅਸੀਜਾ ਆਦਿ ਹਾਜਰ ਸਨ ।

Leave a Reply

Your email address will not be published. Required fields are marked *

Back to top button