District NewsMalout News

ਡੀ.ਏ.ਵੀ ਕਾਲਜ, ਮਲੋਟ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ

ਮਲੋਟ: ਡੀ.ਏ.ਵੀ ਕਾਲਜ, ਮਲੋਟ ਦੇ ਖਿਡਾਰੀਆਂ ਨੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਮੈਡਮ ਇਕਬਾਲ ਕੌਰ ਦੀ ਸਰਪ੍ਰਸਤੀ ਹੇਠ ਜਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਭਾਗ ਲਿਆ, ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ਼੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 26.09.2023 ਤੋਂ 02.10.2023 ਤੱਕ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਕਾਲਜ ਦੇ ਖਿਡਾਰੀਆਂ ਵਿੱਚੋਂ ਸੁਖਹਰਮਨਪ੍ਰੀਤ ਸਿੰਘ ਨੇ 100 ਮੀ. ਅਤੇ 200 ਮੀ. ਵਿੱਚ ਪਹਿਲਾ ਸਥਾਨ, ਬਲਜਿੰਦਰ ਰਾਮ ਨੇ 110 ਮੀ. ਹਰਡਲ ਵਿੱਚ ਪਹਿਲਾ ਸਥਾਨ ਅਤੇ 400 ਮੀ. ਵਿੱਚ ਦੂਜਾ ਸਥਾਨ ਹਾਸਿਲ ਕੀਤਾ ਅਤੇ

ਕਾਲਜ ਦੀਆਂ ਖਿਡਾਰਣਾਂ ਵਿੱਚੋਂ ਹਰਪ੍ਰੀਤ ਕੌਰ ਨੇ 200 ਮੀ. ਵਿੱਚ ਪਹਿਲਾ ਸਥਾਨ, ਰਮਨਜੋਤ ਕੌਰ ਨੇ ਜੈਵਲੀਨ ਥ੍ਰੋ, ਉੱਚੀ ਛਾਲ ਅਤੇ 100 ਮੀ. ਹਰਡਲ ਵਿੱਚ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਨੇ 5000 ਮੀ. ਵਿੱਚ ਤੀਜਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਤੋਂ ਇਲਾਵਾ ਕਾਲਜ ਦੇ ਖਿਡਾਰੀਆਂ ਵਿੱਚੋਂ ਸੁਖਹਰਮਨਪ੍ਰੀਤ ਸਿੰਘ ਅਤੇ ਬਲਜਿੰਦਰ ਰਾਮ ਅਤੇ ਖਿਡਾਰਣਾਂ ਵਿੱਚੋਂ ਹਰਪ੍ਰੀਤ ਕੌਰ ਨੂੰ ਰਾਜ ਪੱਧਰੀ ਖੇਡਾਂ ਲਈ ਵੀ ਚੁਣਿਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Author: Malout Live

Back to top button