District NewsMalout News

ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਵੱਲੋਂ ਕਲਗੀਧਰ ਸਕੂਲ ਵਿਖੇ ਸੈਮੀਨਾਰ ਲਗਾ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮਲੋਟ: ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਵੱਲੋਂ ਅੱਜ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸਾਂਝ ਕੇਂਦਰ ਵੱਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ, ਪੁਲਿਸ ਹੈਲਪਲਾਈਨ ਨੰਬਰ 112, ਵੂਮੈਨ ਹੈਲਪਲਾਈਨ 181, 1930 ਸਾਈਬਰ ਕਰਾਈਮ ਹੈਲਪਲਾਈਨ, 1098 ਚਿਲਡਰਨ ਹੈਲਪਲਾਈਨ ਅਤੇ ਨਸ਼ਿਆ ਖਿਲਾਫ ਸੈਮੀਨਾਰ ਲਗਾ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਬ-ਡਿਵੀਜ਼ਨ ਸਾਂਝ ਕੇਂਦਰ ਦੀ ਟੀਮ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਿਰ ਸੀ।

Author: Malout Live

Back to top button