District NewsMalout News

ਰਹੇਜਾ ਪਰਿਵਾਰ ਨੇ ਸਰਕਾਰੀ ਸੀਨੀ. ਸੈਕੰ. ਸਕੂਲ (ਲੜਕੇ) ਅਬੁੱਲ ਖੁਰਾਣਾ ਨੂੰ ਕੀਤੇ ਪੱਖੇ ਭੇਟ

ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁੱਲ ਖੁਰਾਣਾ ਵਿੱਚ ਸ਼੍ਰੀ ਅੰਕੁਸ਼ ਰਹੇਜਾ ਪਰਿਵਾਰ ਵੱਲੋਂ ਆਪਣੀ ਆਉਣ ਵਾਲੀ ਪਹਿਲੀ ਪੰਜਾਬੀ ਫ਼ਿਲਮ “Batch 2013” ਦੀ ਕਾਮਯਾਬੀ ਲਈ ਬੱਚਿਆਂ ਦੀ ਭਲਾਈ ਲਈ ਪੱਖੇ ਦਿੱਤੇ ਗਏ। ਇਸ ਤੋਂ ਇਲਾਵਾ ਸਕੂਲ ਦੇ ਸਟਾਫ਼ ਮੈਂਬਰ ਸ਼੍ਰੀਮਤੀ ਰਜਿੰਦਰ ਪਾਲ ਕੌਰ ਅਤੇ ਸ਼੍ਰੀਮਤੀ ਰਜਿੰਦਰ ਕੌਰ ਨੇ ਵੀ ਪੱਖੇ ਦੇ ਕੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਬਿਮਲਾ ਰਾਣੀ ਅਤੇ ਸਮੂਹ ਸਟਾਫ਼ ਨੇ ਉਹਨਾਂ ਦੀ ਇਸ ਸੇਵਾ ਭਾਵਨਾ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਅੰਕੁਸ਼ ਰਹੇਜਾ ਨੂੰ ਆਉਣ ਵਾਲੇ ਚੰਗੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Author: Malout Live

Leave a Reply

Your email address will not be published. Required fields are marked *

Back to top button