District NewsMalout News

ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਏ ਜਾ ਰਹੇ ਹਨ ਸੁਵਿਧਾ ਕੈਂਪ- ਡਿਪਟੀ ਕਮਿਸ਼ਨਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੂਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ ਅੱਜ ਤੋਂ 30 ਮਾਰਚ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਦੌਰੇ ਕਰਨ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਉਹ ਖੁੱਦ 6 ਮਾਰਚ ਨੂੰ ਪਿੰਡ ਉਦੇਕਰਨ ਵਿਖੇ ਤਖਤ ਮੁਲਾਣਾ, ਚੜ੍ਹੇਵਾਨ, ਚੌਂਤਰਾ ਵਿਖੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ। ਵਧੀਕ ਡਿਪਟੀ ਕਮਿਸ਼ਨਰ (ਜ਼) ਸ਼੍ਰੀ ਮੁਕਤਸਰ ਸਾਹਿਬ ਪਿੰਡ ਮਾਨ ਸਿੰਘ ਵਾਲਾ ਵਿਖੇ 10 ਮਾਰਚ ਨੂੰ ਕਾਨਿਆਂਵਾਲੀ, ਢਾਣੀ ਮੁਕੰਦ ਸਿੰਘ ਵਾਲਾ ਅਤੇ 21 ਮਾਰਚ ਨੂੰ ਬੀਦੋਵਾਲੀ ਵਿਖੇ ਮਾਨਾਂ ਅਤੇ ਚੰਨੂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। SDM ਸ਼੍ਰੀ ਮੁਕਤਸਰ ਸਾਹਿਬ ਵੱਲੋਂ 2 ਮਾਰਚ ਨੂੰ ਪਿੰਡ ਮੌੜ ਵਿਖੇ ਬੱਲਮਗੜ੍ਹ, ਵਧਾਈਆ,ਅਕਾਲਗੜ੍ਹ ਅਤੇ 24 ਮਾਰਚ ਨੂੰ ਬਰਕੰਦੀ ਵਿਖੇ ਨਵਾਂ ਭੁੱਲਰ ਸੰਗੂਧੋਣ ਦਾ ਦੌਰਾ ਕਰਕੇ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। SDM ਗਿੱਦੜਬਾਹਾ ਵੱਲੋਂ 13 ਮਾਰਚ ਨੂੰ ਧੂੜਕੋਟ ਵਿਖੇ ਪਹੁੰਚ ਕੇ ਬੁੱਟਰ ਸਰੀਂਹ, ਭਲਾਈਆਣਾ ਅਤੇ ਲੁਹਾਰਾ ਅਤੇ 27 ਮਾਰਚ ਨੂੰ ਪਿੰਡ ਥਰਾਜਵਾਲਾ ਵਿਖੇ ਪਿੰਡ ਥੇਹੜੀ, ਲੁੰਡੇਵਾਲਾ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। ਪ੍ਰੋਗਰਾਮ ਅਨੁਸਾਰ 14 ਮਾਰਚ SDM ਮਲੋਟ ਵੱਲੋਂ ਪਿੰਡ ਖੁੱਡੀਆਂ ਵਿਖੇ ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾਂ ਸਿੰਘ ਵਾਲਾ ਅਤੇ ਸਿੱਖਵਾਲਾ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। DDPO ਵੱਲੋਂ 3 ਮਾਰਚ ਨੂੰ ਖੇਮਾ ਖੇੜਾ, ਫਰੀਦ ਖੇੜਾ, ਮਾਹਣੀ ਖੇੜਾ 15 ਮਾਰਚ ਨੂੰ ਸੀਰਵਾਲੀ ਵਿਖੇ ਡੋਗ, ਸ਼ਿਵਪੁਰਾ ਕੁੱਕਰੀਆਂ, 22 ਮਾਰਚ ਨੂੰ ਮੜਮੱਲੂ ਵਿਖੇ ਲੁਬਾਣਿਆਂਵਾਲੀ, ਜੱਸੇਆਣਾ ਵਿਖੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨਗੇ । ਬੀ.ਡੀ.ਪੀ.ਓ ਗਿੱਦੜਬਾਹਾ ਵੱਲੋਂ 7 ਮਾਰਚ ਨੂੰ ਗੂੜੀ ਸੰਘਰ ਵਿਖੇ ਪਹੁੰਚ ਕੇ ਪਿੰਡ ਭੁੱਟੀਵਾਲਾ, ਖਿੜਕੀਆਂਵਾਲਾ ਅਤੇ 20 ਮਾਰਚ ਨੂੰ ਮਨੀਆਂਵਾਲਾ ਵਿਖੇ ਪਿੰਡ ਸਮਾਘ ਅਤੇ ਖੁੰਨਣ ਖੁਰਦ ਅਤੇ 29 ਮਾਰਚ ਨੂੰ ਭੁੱਟੀਵਾਲਾ ਵਿਖੇ ਖਿੜਕੀਆਂਵਾਲਾ ਅਤੇ ਗੂੜੀ ਸੰਘਰ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆ। ਇਸੇ ਤਰ੍ਹਾਂ ਹੀ BDPO ਮਲੋਟ ਵੱਲੋਂ 9 ਮਾਰਚ ਨੂੰ ਪ੍ਰੋਗਰਾਮ ਅਨੁਸਾਰ ਪਿੰਡ ਗੱਗੜ ਵਿਖੇ ਮਿੱਠੜੀ ਬੁੱਧਗਿਰ,ਬਾਦਲ 28 ਮਾਰਚ ਨੂੰ ਪਿੰਡ ਦਿਉਣ ਖੇੜਾ ਵਿਖੇ ਕੰਦੂਖੇੜਾ ਅਤੇ ਤੱਪਾ ਖੇੜਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। BDPO ਸ਼੍ਰੀ ਮੁਕਤਸਰ ਸਾਹਿਬ ਵੱਲੋਂ 17 ਮਾਰਚ ਨੂੰ ਜੰਮੂਆਣਾ ਵਿਖੇ ਚੱਕ ਬਾਜਾ ਮਰਾੜ, ਵੱਟੂ ਅਤੇ 30 ਮਾਰਚ ਨੂੰ ਨੰਦਗੜ੍ਹ ਵਿਖੇ ਚੱਕ ਮਦਰੱਸਾ ਅਤੇ ਸੰਮੇਵਾਲੀ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। BDPO ਲੰਬੀ ਵੱਲੋਂ 16 ਮਾਰਚ ਨੂੰ ਕੱਖਾਂਵਾਲੀ ਵਿਖੇ ਪਹੁੰਚ ਕੇ ਮਿੱਡੂਖੇੜਾ ਅਤੇ ਰੋੜਾਂਵਾਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਂਸਮੈਂਟ ਕਰਵਾਈ ਜਾਵੇ ਤਾਂ ਜ਼ੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ।

Author: Malout Live

Back to top button