District News

ਜਨਗਣਨਾ 2021 ਲਈ ਦੋ ਦਿਨਾਂ ਟਰੇਨਿੰਗ ਸ਼ੁਰੂ

ਸ੍ਰੀ ਮੁਕਤਸਰ ਸਾਹਿਬ 17 ਮਾਰਚ:- ਜਨਗਣਨਾ 2021 ਦਾ ਕੰਮ ਜ਼ਿਲੇ ਵਿੱਚ ਸਫਲਤਾ ਪੂਰਵਕ ਨੇਪਰੇ ਚਾੜਣ ਲਈ  ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨਾਂ ਟਰੇਨਿੰਗ ਦਾ ਕੰਮ ਸ੍ਰੀ ਅਭੀਸ਼ੇਕ ਜੈਨ, ਆਈ.ਏ.ਐਸ, ਡਾਇਰੈਕਟ ਸੈਨਸਜ਼ ਅਪ੍ਰੋਸ਼ਨਜ਼ , ਪੰਜਾਬ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤਾ ਗਿਆ। ਇਸ ਟਰੇਨਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ, ਸ੍ਰੀ ਸੰਦੀਪ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਗੋਪਾਲ ਸਿੰਘ, ਸ੍ਰੀ ਓਮ ਪ੍ਰਕਾਸ਼ , ਮੈਡਮ ਵੀਰਪਾਲ ਕੌਰ ਐਸ.ਡੀ.ਐਮਜ, ਮਲੋਟ , ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜ਼ਿਲੇ ਦੇ ਕਾਰਜ ਸਾਧਕ ਅਫਸਰਜ, ਮਾਲ ਅਧਿਕਾਰੀਜ , ਬੀ.ਡੀ.ਪੀ.ਓਜ ,ਸਿੱਖਿਆ ਵਿਭਾਗ ਦੇ ਆਹੁਦੇਦਾਰਾਂ ਨੇ ਭਾਗ ਲਿਆ।
ਦੋ ਦਿਨਾਂ ਟਰੇਨਿੰਗ ਵਿੱਚ ਭਾਗ ਲੈਣ ਵਾਲੇ ਅਧਿਕਾਰੀਆਂ ਅਤੇ ਆਹੁਦੇਦਾਰਾਂ ਨੂੰ ਸ੍ਰੀ ਅਭੀਸ਼ੇਕ ਜੈਨ ਆਈ.ਏ.ਐਸ ਨੇ ਕਿਹਾ ਕਿ ਜਨਗਣਨਾ 2021 ਦਾ ਪ੍ਰੋਗਰਾਮ ਬਹੁਤ ਹੀ ਮਹੱਤਵਪੂਰਨ ਕਾਰਜ ਹੈ, ਇਸ ਕਾਰਜ ਨੂੰ ਨੇਪਰੇ ਚਾੜਣ ਲਈ ਕਿਸੇ ਵੀ ਤਰਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਣੀ ਚਾਹੀਦੀ। ਉਹਨਾਂ ਜ਼ਿਲੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦੋ ਵੀ ਜਨਗਣਨਾ ਦੇ ਕਾਰਜ ਵਿੱਚ ਤਾਇਨਾਤ ਅਮਲਾ ਤੁਹਾਡੇ ਪਾਸ ਜਨਗਣਨਾ ਦੇ ਸਬੰਧੀ ਜਾਣਕਾਰੀ ਲੈਣ ਆਉਣ ਤਾਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ।

ਉਨਾਂ ਦੱਸਿਆ ਕਿ ਇਹ ਦੇਸ਼ ਦੀ ਆਜਾਦੀ ਤੋਂ ਬਾਅਦ ਅਠਵੀਂ ਜਨਗਣਨਾ ਹੈ ਜੋ ਕਿ 10 ਸਾਲਾਂ ਬਾਅਦ ਹੁੰਦੀ ਹੈ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਜਨਗਣਨਾ ਦੇ ਆਂਕੜੇ ਹਰ ਥਾਂ ਤੇ ਵਰਤੇ ਜਾਂਦੇ ਹਨ ਜਿਵੇਂ ਕਿ ਇਲੈਕਸ਼ਨ ਵੇਲੇ ਵੀ ਇਨਾਂ ਆਂਕੜਿਆ ਦੀ ਵਰਤੋਂ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਹ ਜਨਗਣਨਾ ਦੋ ਫੇਸਜ਼ ਵਿਚ ਕੀਤੀ ਜਾਵੇਗੀ ਪਹਿਲਾ ਫੇਸ 15 ਮਈ 2020 ਤੋਂ 29 ਜੂਨ 2020 ਤੱਕ ਅਤੇ ਦੂਜਾ ਫੇਸ 9 ਫਰਵਰੀ 2021 ਤੋਂ 28 ਫਰਵਰੀ 2021 ਤੱਕ ਹੋਵੇਗਾ। ਪਹਿਲੇ ਫੇਸ ਵਿਚ ਮਕਾਨਸੂਚੀ ਕਰਨ ਅਤੇ ਦੂਜੇ ਫੇਸ ਵਿਚ ਇਨਡਵੀਜੁਅਲ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਉਨਾਂ ਇਹ ਵੀ ਦੱਸਿਆ ਕਿ ਇਸ ਵਾਰ ਡੀਜੀਟਲ ਤਰੀਕੇ ਨਾਲ ਜਨਗਣਨਾ ਕੀਤੀ ਜਾਵੇਗੀ। ਮੋਬਾਈਲ ਐਪ ਰਾਹੀਂ ਡਾਟਾ ਇੱਕਠਾ ਕੀਤਾ ਜਾਵੇਗਾ। ਜਿਸ ਨਾਲ ਡਾਟਾ ਸੋਖੇ ਤਰੀਕੇ ਨਾਲ ਇੱਕਠਾ ਹੋ ਜਾਵੇਗਾ ਅਤੇ ਗਲਤੀ ਦਾ ਡਰ ਵੀ ਘੱਟ ਰਹੇਗਾ। ਇਸ ਲਈ ਇੱਕ ਸੀ.ਐਮ.ਐਮ.ਐਸ ਨਾਂ ਦਾ ਪੋਰਟਲ ਤਿਆਰ ਕੀਤਾ ਗਿਆ ਹੈ, ਜਿਸ ਤੇ ਇਹ ਸਾਰੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਸ੍ਰੀ ਲਕਸ਼ਮਣ ਸਿੰਘ ਅਤੇ ਡਿਸਟ੍ਰਿਕਟ ਕੋਰਡੀਨੇਟਰ ਸ੍ਰੀ ਅਰਵਿੰਦ ਨੇਗੀ ਦੁਆਰਾ ਟ੍ਰੇਨਿੰਗ ਦਿੱਤੀ ਗਈ ਅਤੇ ਨਾਲ ਹੀ ਸ੍ਰੀ ਬਲਦੇਵ ਸਿੰਘ, ਸ੍ਰੀ ਪਰਮਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

Back to top button