District NewsMalout News

ਕੇਸਰੀ ਪੰਜਾਬ 24 ਵੈੱਬ ਨਿਊਜ਼ ਵੱਲੋਂ 14 ਅਗਸਤ ਨੂੰ ਕਰਵਾਇਆ ਜਾਵੇਗਾ ‘ਤੀਆਂ ਦਾ ਮਹਾਂ ਮੇਲਾ’

ਮਲੋਟ: ਕੇਸਰੀ ਪੰਜਾਬ 24 ਵੈੱਬ ਨਿਊਜ਼ ਵੱਲੋਂ ‘ਤੀਆਂ ਦਾ ਮਹਾਂ ਮੇਲਾ’ (ਧੀ ਕੇਸਰੀ ਪੰਜਾਬ ਦੀ ਐਵਾਰਡ ਭਾਗ-2) 14 ਅਗਸਤ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੀ 6-12 ਸਾਲ ਦੇ ਬੱਚਿਆਂ ਲਈ 199/-ਰੁਪਏ,12-18 ਸਾਲ ਦੇ ਬੱਚਿਆਂ ਲਈ 250/-ਰੁਪਏ,18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ 350/-ਰੁਪਏ ਫੀਸ ਰੱਖੀ ਗਈ ਹੈ। ਦਰਸ਼ਕ ਐਂਟਰੀ ਫੀਸ 50 ਰੁਪਏ ਰੱਖੀ ਗਈ ਹੈ। ਇਸ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਵੀਰਪਾਲ ਕੌਰ ਸਿੱਧੂ ਦੁਆਰਾ ਇਹ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ਵਿੱਚ ਏਜ਼ ਲਾਕ ਬਿਊਟੀ ਸੈਲੂਨ ਦਾ ਵੀ ਸਹਿਯੋਗ ਹੈ। ਨਿੱਕੀ ਕੌਰ (ਪੰਜਾਬੀ ਫੋਕ ਗਾਇਕ), ਗੁਰਜੀਤ ਰੰਧਾਵਾ (ਗਾਇਕ ਅਤੇ ਲੇਖਕ), ਸੋਨੀ ਸਿੰਘ (ਵਾਇਸ ਆਫ ਪੰਜਾਬ ਸੀਜਨ 10 ਫਾਈਨਲਿਸਟ), ਇਕਬਾਲ ਮਲੋਟ (ਗਾਇਕ) ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਜੇਤੂਆਂ ਨੂੰ ਨਗਦ ਰਾਸ਼ੀ, ਗਿਫ਼ਟ ਅਤੇ ਸਰਟੀਫਿਕੇਟ, ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Author: Malout Live

Leave a Reply

Your email address will not be published. Required fields are marked *

Back to top button