District News

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ ਸੜਕ ਸੁਰੱਖਿਆ ਸਪਤਾਹ

ਸੜਕੀ ਹਾਦਸਿਆਂ ਤੋਂ ਬਚਨ ਲਈ ਸੜਕੀ ਨਿਯਮਾਂ ਦੀ ਪਾਲਣਾ ਜਰੂਰੀ :- ਕੁਲਵੰਤ ਰਾਏ ਐਸ.ਪੀ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਸ੍ਰੀ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਦੀ ਅਗਵਾਈ ਹੇਠ ਜ਼ਿਲਾ ਪੁਲਿਸ ਵੱਲੋਂ ਜਿਲੇ ਅੰਦਰ ਮਿਤੀ 11/01/2020 ਤੋਂ ਲੈ ਕੇ 17/01/2020 ਤੱਕ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਨੇ ਦੱਸਿਆ ਕਿ ਸੜਕ ਸੁਰੱਖਿਆ ਹਫਤੇ ਦੌਰਾਨ ਜਿਲਾ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਸਕੂਲ਼ਾਂ/ਕਾਲਜ਼ ਵਿੱਚ ਜਾ ਕੇ ਟ੍ਰੈਫਿਕ ਨਿਯਮਾਂ ਪ੍ਰਤੀ ਉਸਾਰੂ ਭਾਸ਼ਣ ਅਤੇ ਬੈਨਰਾਂ ਰਾਹੀਂ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾਵੇਗਾ। ਉਨਾ ਦੱਸਿਆਂ ਕਿ ਸੜਕ ਸੁਰਖਿਆ ਹਫਤੇ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਕੂਲੀ ਬੱਚਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕਿ ਹੱਥਾਂ ਵਿਚ ਟ੍ਰੈਫਿਕ ਨਿਯਮਾਂ ਪ੍ਰਤੀ ਬੈਨਰ ਪਕੜ ਕੇ ਰੈਲੀਆ ਕੱਢੀਆਂ ਜਾਣਗੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੜਕ ਸੁਰੱਖਿਆ ਹਫਤੇ ਦੌਰਾਨ ਜਿਲਾ ਪੁਲਿਸ ਅਤੇ ਅਲੱਗ- ਅਲੱਗ ਸੰਸਥਾਵਾਂ ਨਾਲ ਮਿਲ ਕੇ ਵਾਹਨਾਂ ਤੇ ਰਿਫਲੈਕਟਰ ਲਗਾਏ ਜਾਣਗੇ ਤਾਂਜੋ ਰਾਤ ਸਮੇਂ ਸੜਕ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਜਿਲਾ ਪੁਲਿਸ ਦੀ ਟੀਮ ਵੱਲੋਂ ਮੇਲਾ ਮਾਘੀ ਦੇ ਮੇਲਾ ਗਰਾਂਉਡ ਅੰਦਰ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ ਇਸ ਪ੍ਰਦਰਸ਼ਨੀ ਅੰਦਰ ਟ੍ਰੈਫਿਕ ਨਿਯਮਾਂ ਅਤੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਦੇ ਬੈਨਰ ਲਗਾ ਕੇੇ ਉਸਾਰੂ ਭਾਸ਼ਣਾ ਰਾਂਹੀ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸ਼ਾਮ ਵੇਲੇ ਪ੍ਰੋਜਕੈਟਰ ਰਾਂਹੀ ਉਸਾਰੂ ਫਿਲਮਾਂ ਵਖਾਈਆ ਜਾਣਗੀਆ ਤੋਂ ਜੋ ਲੋਕਾਂ ਨੂੰ ਸੜਕ ਦੁਰਘਟਾਂ ਦੇ ਕਾਰਨ ਅਤੇ ਇਸ ਬਚਣ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਐਸ.ਪੀ ਨੇ ਦੱਸਿਆ ਕਿ ਸੜਕ ਸੁਰੱਖਿਆ ਹਫਤੇ ਦੌਰਾਨ ਜਿਨਾ ਵਹੀਕਲਾ ਦੇ ਪੇਪਰ ਪੂਰੇ ਹੋਣਗੇ ਅਤੇ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਕੁਲਵੰਤ ਰਾਏ ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇ ਉਹ ਆਪਣੇ ਵਹੀਕਲਾਂ ਦੀ ਸ਼ਹਿਰ ਅੰਦਰ ਨਿਰਧਾਰਿਤ ਥਾਵਾਂ ਤੇ ਪਾਰਕਿੰਗ ਕਰਨ ਅਤੇ ਮਾਪੇ ਆਪਣੇ ਬੱਚਿਆ ਨੂੰ ਛੋਟੀ ਉਮਰ ਵਿੱਚ ਵਹੀਕਲ ਨਾ ਫੜਾਉਣ ਤਾਂ ਜੋ ਸੜਕ ਦੁਰਘਟਨਾਵਾਂ ਤੋਂ ਬੱਚ ਸਕਈਏ। ਇਸ ਮੌਕੇ ਨਸ਼ਾ ਵਿਰੋਧੀ ਚੇਤਨਾ ਯੁਨਿਟ ਦੇ ਇੰਚਾਰਜ਼ ਏ.ਐਸ.ਆਈ ਗੁਰਾਂਦਿਤਾਂ ਸਿੰਘ, ਏ.ਐਸ.ਆਈ ਕਾਸਮ ਅਲੀ, ਰੀਡਰ ਜਤਿੰਦਰ ਸਿੰਘ, ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਸਿਪਾਹੀ ਸਮਨਦੀਪ ਕੁਮਾਰ, ਸਿਪਾਹੀ ਗੁਰਸੇਵਕ ਸਿੰਘ ਅਤੇ ਹਰਪ੍ਰੀਤ ਸਿੰਘ ਪੀ.ਆਰ.ਓ ਵੀ ਹਾਜ਼ਰ ਸੀ।

Leave a Reply

Your email address will not be published. Required fields are marked *

Back to top button