Uncategorized
ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੇ ਪੁਰਾਣੇ ਖਿਡਾਰੀਆਂ ਨੇ 71 ਵੀਂ ਹੈਂਡਬਾਲ ਆਲ ਇੰਡੀਆ ਪੁਲਿਸ ਗੇਮ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸਪੋਰਟਸ ਅਫ਼ਸਰ ਅਨਿੰਦਰਵੀਰ ਕੌਰ ਬਰਾੜ ਦੀ ਦੇਖ ਰੇਖ ਵਿੱਚ ਸ. ਕੰਵਲਜੀਤ ਸਿੰਘ ਹੈਂਡਬਾਲ ਕੋਚ ਦੀ ਅਗਵਾਈ ਹੇਠ ਚੱਲ ਰਹੇ ਹੈਂਡਬਾਲ ਕੋਚਿੰਗ ਸੈਂਟਰ ਮਲੋਟ ਦੇ ਪੁਰਾਣੇ ਖਿਡਾਰੀ ASI ਅਮਨਦੀਪ ਸਿੰਘ ਅਤੇ ਹੌਲਦਾਰ ਗੁਰਜੀਤ ਸਿੰਘ ਨੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਖੇਡਦੇ ਹੋਏ 71 ਵੀਂ ਹੈਂਡਬਾਲ ਆਲ ਇੰਡੀਆ ਪੁਲਿਸ ਗੇਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਜੋ ਕਿ PAP ਜਲੰਧਰ ਵਿਖੇ ਮਿਤੀ 10 ਦਸੰਬਰ ਤੋਂ 15 ਦਸੰਬਰ ਨੂੰ ਹੋਈਆਂ। ਇਸ ਸ਼ਾਨਦਾਰ ਜਿੱਤ ਤੇ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਰੱਥੜੀਆਂ, ਸਕੱਤਰ ਬਲਕਾਰ ਸਿੰਘ ਅਤੇ ਸੀਨੀਅਰ ਖਿਡਾਰੀ ਰਵਿੰਦਰ ਸਿੰਘ, ਵਿਜੈ ਕੁਮਾਰ, ਸੰਦੀਪ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ, ਸੰਦੀਪ ਕੁਮਾਰ ਅਤੇ ਗੁਰਵਨੀਤ ਸਿੰਘ ਕੈਨੇਡਾ ਨੇ ਵਧਾਈਆਂ ਦਿੱਤੀਆਂ।
Author: Malout Live