ਹਾਈਕੋਰਟ ਦੇ ਜੱਜਾਂ ਵੱਲੋਂ ਵਿੱਚ ਚੁੱਕਿਆ ਸਖਤ ਕਦਮ: ਹੁਣ ਵਕੀਲਾਂ ਦੇ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਹੋਵੇਗਾ ਕੇਸ ਖਾਰਿਜ

ਚੰਡੀਗੜ੍ਹ :- ਹਰਿਆਣਾ ਐਡਮਿਨਸਟ੍ਰੇਟਿਵ ਟ੍ਰੀਬੀਊਨਲ ਦੇ ਗਠਨ ਦੇ ਵਿਰੋਧ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਵਕੀਲਾਂ ਨੇ ਕੰਮ ਦਾ ਬਾਈਕਾਟ ਕੀਤਾ ਹੋਇਆ ਹੈ । ਦਰਅਸਲ 26 ਜੁਲਾਈ ਨੂੰ ਟ੍ਰੀਬੀਊਨਲ ਗਠਨ ਦੇ ਵਿਰੋਧ ਵਿੱਚ ਹਾਈਕੋਰਟ ਬਾਰ ਐਸੋਸਿਏਸ਼ਨ ਵੱਲੋਂ ਕੰਮ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ । ਜਿਸਦੇ ਬਾਅਦ ਤੋਂ ਹੀ ਵਕੀਲ ਹਾਈਕੋਰਟ ਵਿੱਚ ਕੰਮ ਨਹੀਂ ਕਰ ਰਹੇ ਹਨ । ਮੰਗਲਵਾਰ ਨੂੰ ਹਾਈਕੋਰਟ ਦੇ ਜੱਜਾਂ ਵੱਲੋਂ ਇਸ ਮਾਮਲੇ ਵਿੱਚ ਸਖਤ ਕਦਮ ਚੁੱਕਿਆ ਗਿਆ ਹੈ । ਜਿਸ ਵਿੱਚ ਹੁਣ ਜੱਜਾਂ ਨੇ ਵਕੀਲਾਂ ਦੇ ਕੋਰਟ ਵਿੱਚ ਪੇਸ਼ ਨਾ ਹੋਣ ‘ਤੇ ਕੇਸ ਖਾਰਿਜ ਕਰਨੇ ਸ਼ੁਰੂ ਕਰ ਦਿੱਤੇ ਹਨ । ਜਿਸਦੇ ਚੱਲਦਿਆਂ ਹੁਣ ਵਕੀਲ ਅਤੇ ਜੱਜ ਆਹਮੋ-ਸਾਹਮਣੇ ਆ ਗਏ ਹਨ । ਉਥੇ ਹੀ ਦੂਜੇ ਪਾਸੇ ਹਾਈਕੋਰਟ ਦੇ ਬੇਂਚ ਨੇ ਇਸ ਮਾਮਲੇ ਵਿੱਚ ਫੈਸਲਾ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਵਿੱਚ ਤਿੰਨ ਸ਼ਿਕਾਇਤਾਂ ਪਹੁੰਚੀਆਂ ਹਨ, ਜਿੱਥੇ ਵਕੀਲਾਂ ਦੇ ਕੰਮ ਨਾ ਕਰਨ ਦੇ ਚੱਲਦਿਆਂ ਮੁਵੱਕਿਲ ਆਪਣੇ ਆਪ ਆਪਣੇ ਕੇਸ ਦੀ ਪੈਰਵਾਈ ਕਰਨਾ ਚਾਹੁੰਦੇ ਸਨ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਕੋਲ ਹਾਈਕੋਰਟ ਵਿੱਚ ਦਾਖਿਲ ਹੋਣ ਪਾਸ ਵੀ ਸਨ । ਜਿਸਦੇ ਬਾਵਜੂਦ ਵਕੀਲਾਂ ਨੇ ਇਨ੍ਹਾਂ ਲੋਕਾਂ ਨੂੰ ਹਾਈਕੋਰਟ ਵਿੱਚ ਦਾਖਿਲ ਨਹੀਂ ਹੋਣ ਦਿੱਤਾ, ਜੋ ਕਿ ਗ਼ੈਰਕਾਨੂੰਨੀ ਹੈ । ਜਿਸਦੇ ਬਾਅਦ ਬੇਂਚ ਵੱਲੋਂ ਬੁੱਧਵਾਰ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਬਾਰ ਐਸੋਸਿਏਸ਼ਨ, ਚੰਡੀਗੜ੍ਹ ਪ੍ਰਸ਼ਾਸਨ, ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ । ਇਸ ਦੇ ਨਾਲ ਹੀ ਬੇਂਚ ਵੱਲੋਂ ਚੰਡੀਗੜ੍ਹ ਦੇ ਐਡਵਾਈਜਰ, ਹੋਮ ਸੈਕ੍ਰੇਟਰੀ ਅਤੇ ਡੀਜੀਪੀ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ ।