Malout News
ਸ.ਇਕਬਾਲ ਸਿੰਘ ਐੱਸ.ਆਈ ਮੁੱਖ ਅਫਸਰ ਥਾਣਾ ਸਦਰ ਦੀ ਅਗਵਾਈ ਹੇਠ ਥਾਣਾ ਸਾਂਝ ਕੇਦਰ ਸਦਰ ਮਲੋਟ ਦੇ ਸਾਂਝ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ
ਮਲੋਟ:- ਅੱਜ ਸਾਂਝ ਕੇਦਰ ਥਾਣਾ ਸਦਰ ਮਲੋਟ ਵਿਖੇ ਸਾਂਝ ਕਮੇਟੀ ਮੈਂਬਰਾਨ ਦੀ ਮੀਟਿੰਗ ਥਾਣਾ ਸਾਂਝ ਕੇਦਰ ਸਦਰ ਮਲੋਟ ਦੇ ਚੇਅਰਮੈਨ ਸ੍ਰ. ਇਕਬਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ ਅਤੇ ਮੀਟਿੰਗ ਵਿੱਚ ਹਾਜ਼ਿਰ ਕਮੇਟੀ ਮੈਂਬਰਾਂ ਨਾਲ ਸਾਂਝ ਕੇਂਦਰ ਦੇ ਖਰਚੇ ਅਤੇ ਆਮਦਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਹਾਜ਼ਿਰ ਕਮੇਟੀ ਮੈਂਬਰਾਂ ਨੇ ਸਾਰੇ ਮਤਿਆ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਕਮੇਟੀ ਮੈਂਬਰਾਂ ਨੇ ਸਾਂਝ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਸਾਂਝ ਦੇ ਕੰਮਕਾਜ ਤੇ ਤਸੱਲੀ ਪ੍ਰਗਟ ਕੀਤੀ। ਇਸ ਤੋ ਇਲਾਵਾ ਸਾਂਝ ਕਮੇਟੀ ਮੈਂਬਰਾਨ ਵੱਲੋਂ ਸਾਂਝ ਸੇਵਾਵਾਂ, ਸਾਈਬਰ ਕਰਾਈਮ ਅਤੇ ਟੋਲ-ਫ੍ਰੀ 181 ਹੈਲਪਲਾਈਨ ਬਾਰੇ ਜਾਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਂਦਰ ਨਾਲ ਸੁਖਪਾਲ ਸਿੰਘ ਹੌਲਦਾਰ ਤੋਂ ਇਲਾਵਾ ਏ.ਐੱਸ.ਆਈ ਸੁਖਵਿੰਦਰ ਸਿੰਘ ਅਤੇ ਹੌਲਦਾਰ ਰਸ਼ਪਾਲ ਸਿੰਘ ਸਾਂਝ ਕੇਂਦਰ ਸਦਰ ਮਲੋਟ ਦੀ ਟੀਮ ਮੀਟਿੰਗ ਵਿੱਚ ਹਾਜਿਰ ਸੀ।