District NewsMalout NewsPunjab

ਸੱਤਾ ਵਿੱਚ ਆਉਂਦਿਆ ਧਮਕੀਆਂ ਦੀ ਸ਼ੁਰੂਆਤ ਬਾਬਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਕਾਨਫਰੰਸ

ਮਲੋਟ:- ਅੱਜ ਦੀ ਪ੍ਰੈਸ ਕਾਨਫ਼ਰੰਸ ਸ਼੍ਰੀ ਗੁਰੂ ਰਵਿਦਾਸ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਜ਼ਰੂਰੀ ਮੁੱਦੇ ਬਾਰੇ ਮਾਨਯੋਗ ਕੈਬਨਿਟ ਮੰਤਰੀ ਮੈਡਮ ਡਾਕਟਰ ਬਲਜੀਤ ਕੌਰ ਦਾ ਧਿਆਨ ਦੁਆਉਣ ਵਾਸਤੇ ਕੀਤੀ ਗਈ। ਮੌਜੂਦਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਪਿਛਲੇ ਲਗਭਗ ਪਿਛਲੇ 7 ਸਾਲਾਂ ਤੋਂ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਵਿਖੇ ਸੇਵਾ ਕਰ ਰਹੀ ਹੈ। ਇਸ ਲਈ ਸਮੇਂ ਦੌਰਾਨ ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਮਨਾਉਣਾ, ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਨਮ ਸ਼ਤਾਬਦੀ ਅਤੇ ਪ੍ਰੀ ਨਿਰਵਾਣ ਦਿਵਸ ਦਾ ਆਯੋਜਨ ਕਰਨਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਦਾ ਨਵ-ਨਿਰਮਾਣ ਕਰਨਾ ਗੁਰੂ ਰਵਿਦਾਸ ਭਵਨ ਦਾ ਨਵੀਨੀਕਰਣ ਕਰਨਾ, ਨਗਰ ਦੇ ਗੇਟ ਦਾ ਨਵੀਨੀਕਰਨ ਕਰਨਾ ਕੋਰੋਨਾ ਦੌਰਾਨ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਅਤੇ ਖੂਨਦਾਨ ਕੈਂਪ ਆਦਿ ਦਾ ਪ੍ਰੋਗਰਾਮ ਕਰਨਾ ਉਕਤ ਸੰਸਥਾ ਦੇ ਮੁੱਖ ਕੰਮ ਰਹੇ ਹਨ। ਕਮੇਟੀ ਦੀ ਅਗਵਾਈ ਵਿੱਚ ਵੱਖ-ਵੱਖ ਉਸਾਰੂ ਕੰਮ ਅਜੇ ਵੀ ਜਾਰੀ ਹਨ ਅਤੇ ਇਲਾਕੇ ਦੀ ਇਕ ਨਾਮਵਰ ਸੰਸਥਾ ਵਜੋਂ ਕਮੇਟੀ ਕੰਮ ਕਰ ਰਹੀ ਹੈ। ਮੌਜੂਦਾ ਸਮੇਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਜਿੱਤ ਕੇ ਹੋਂਦ ਵਿੱਚ ਆਈ ਹੈ। ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਖੁੱਲ ਕੇ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਈ ਹੈ ਜਿਸ ਵਿੱਚ ਸਭ ਪਾਰਟੀਆਂ ਦੇ ਪੁਰਾਣੇ ਵਰਕਰ ਤੇ ਲੀਡਰ ਵੀ ਸ਼ਾਮਿਲ ਹਨ। ਕੁੱਝ ਸ਼ਰਾਰਤੀ ਅਨਸਰ ਹੁਣ ਆਮ ਆਦਮੀ ਪਾਰਟੀ ਦੀ ਓਟ ਆਸਰਾ ਲੈ ਕੇ ਮੰਦਿਰ ਪ੍ਰਬੰਧਕ ਕਮੇਟੀ ਕਰਨਾ ਚਾਹੁੰਦੇ ਹਨ ਅਤੇ ਮੌਜੂਦਾ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਹੋਰ ਵਿਅਕਤੀਆਂ ਰਾਹੀਂ ਮੈਸੇਜ ਲਗਾ ਰਹੇ ਹਨ ਕਿ ਹੁਣ ਉਹ ਮੰਦਰ ਪ੍ਰਬੰਧਕ ਕਮੇਟੀ ‘ ਤੇ ਕਬਜ਼ਾ ਕਰਕੇ ਕੰਮ ਚਲਾਉਣਗੇ ਜੋ ਕਿ ਉੱਚਿਤ ਨਹੀਂ ਹੈ ਸ਼ਰਾਰਤੀ ਅਨਸਰਾਂ ਕਰਕੇ ਨਗਰ ਦੀ ਅਮਨ ਸ਼ਾਂਤੀ ਖ਼ਤਰਾ ਪੈਦਾ ਹੋ ਚੁੱਕਾ ਹੈ ਅਤੇ ਜਾਨੀ ਮਾਲੀ ਨੁਕਸਾਨ ਦੀ ਸਥਿਤੀ ਪੈਦਾ ਹੋ ਰਹੀ ਹੈ। ਸਮੂਹ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਲਾਕੇ ਦੀ ਨਾਮਵਰ ਧਾਰਮਿਕ ਸੰਸਥਾ, ਸ਼੍ਰੀ ਗੁਰੂ ਰਵੀਦਾਸ ਮੰਦਿਰ ਪ੍ਰਬੰਧਕ ਕਮੇਟੀ (ਰਜਿ.) ਦੇ ਹਿੱਤਾਂ ਦੀ ਰਾਖੀ ਲਈ ਅਤੇ ਨਗਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਇਸ ਮੁੱਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਖ਼ੇਚਲ ਕੀਤੀ ਜਾਵੇ ਅਤੇ ਤੱਥਾਂ ਦੇ ਅਧਾਰ ਤੇ ਕੋਈ ਫ਼ੈਸਲਾ ਲਾਗੂ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਸਾਨੂੰ ਵੀ ਬਾਕੀ ਆਮ ਲੋਕਾਂ ਤਰ੍ਹਾਂ ਆਪ ਪਾਰਟੀ ਵੱਲੋਂ ਬਹੁਤ ਉਮੀਦਾਂ ਹਨ ਅਤੇ ਉਮੀਦ ਕਰਦੇ ਹਾਂ ਕਿ ਨਗਰ ਵਿੱਚ ਮੰਦਿਰ ਪ੍ਰਬੰਧਕ ਕਮੇਟੀ ਤੇ ਕੋਈ ਕਬਜ਼ਾ ਆਦਿ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰਾਂ ਦੇ ਅਮਨ ਕਾਨੂੰਨ ਨੂੰ ਭੰਗ ਹੋਣ ਦੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

Back to top button