ਸੌਖੇ ਤਰੀਕੇ ਨਾਲ ਭਾਰ ਘੱਟ ਕਰਨ ਦੇ 7 ਨੁਸਖੇ
ਇਕ ਮੋਟੇ ਹੋਣ ਤੋਂ ਬਾਅਦ ਪਤਲਾ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜੇਕਰ ਰੋਜ਼ ਦੇ ਕੰਮਾਂ ‘ਚ ਥੋੜਾ ਜਿਹਾ ਬਦਲਾਓ ਲਿਆ ਕੇ ਆਪਣੇ ਭਾਰ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ। ਜੇਕਰ ਸੱਚਮੁੱਚ ਹੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਾਣੋ ਕੁਝ ਨੁਸਖੇ। ਜਾਣੋ ਪਤਲੇ ਹੋਣ ਦੇ ਉਪਾਅ
1. ਠੰਡੇ ਪਾਣੀ ਨਾਲ ਨਹਾਓ
ਹੋ ਸਕਦਾ ਹੈ ਕਿ ਸੁਣ ਕੇ ਅਟਪਟਾ ਲੱਗੇ। ਪਰ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਦਾ ਤਾਪਮਾਨ ਘੱਟ ਹੋ ਜਾਂਦਾ ਹੈ ਅਤੇ ਸਰੀਰ ਨੂੰ ਦੁਬਾਰਾ ਗਰਮ ਕਰਨ ਲਈ ਸਾਡਾ ਸਰੀਰ ‘ਫੈਟ ਸੈੱਲਸ’ ਦਾ ਪ੍ਰਯੋਗ ਕਰੇਗਾ। ਇਸ ਨਾਲ ਹੋਲੀ-ਹੋਲੀ ਭਾਰ ਘੱਟ ਹੋਣ ‘ਚ ਮਦਦ ਮਿਲੇਗੀ।
2. ਗ੍ਰੀਨ ਟੀ ਪੀਓ
ਸਵੇਰ ਦੀ ਕੌਫੀ ਜਾਂ ਚਾਹ ਬੰਦ ਕਰਕੇ ਗ੍ਰੀਨ ਟੀ ਪੀਣ ਦੀ ਆਦਤ ਪਾਓ।
3. ਪੌਸ਼ਟਿਕ ਨਾਸ਼ਤਾ
ਸਵੇਰ ਦਾ ਨਾਸ਼ਤਾ ਕਦੇ ਨਾ ਛੋੜੋ। ਪੇਟ ਭਰ ਕੇ ਪੌਸ਼ਟਿਕ ਨਾਸ਼ਤਾ ਕਰੋ। ਇਸ ਤਰ੍ਹਾਂ ਕਰਨ ਨਾਲ ਪੇਟ ਭਰਿਆ ਰਹੇਗਾ ਅਤੇ ਤੁਸੀਂ ਫਾਲਤੂ ਖਾਣ ਤੋਂ ਬਚੋਗੇ।
4. ਕਸਰਤ ਕਰਨਾ
ਸਵੇਰੇ ਇਕ ਘੰਟਾ ਕਸਰਤ ਕਰਨ ਨਾਲ ਭਾਰ ਜਲਦੀ ਘੱਟ ਹੋਵੇਗਾ। ਜੇਕਰ ਸਵੇਰੇ ਸਮਾਂ ਨਾ ਮਿਲੇ ਤਾਂ ਸ਼ਾਮ ਨੂੰ ਇਕ ਘੱਟਾ ਜ਼ਰੂਰ ਕਸਰਤ ਕਰੋ।
5. ਪ੍ਰੋਟੀਨ
ਆਪਣੇ ਭੋਜਨ ‘ਚ ਪ੍ਰੋਟੀਨ ਨੂੰ ਸ਼ਾਮਿਲ ਕਰੋ। ਪ੍ਰੋਟੀਨ ਖਾਉਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਪ੍ਰੋਟੀਨ ਚਰਬੀ ਨਾਲ ਵੀ ਲੜਦਾ ਹੈ। ਅੰਡਾ, ਪੂੰਗਰੀਆਂ ਦਾਲਾਂ, ਬੀਂਸ ਅਤੇ ਓਟਸ ਦਾ ਵੱਧ ਤੋਂ ਵੱਧ ਸੇਵਨ ਕਰੋ।
6. ਚੁਸਤ ਰਹੋ
ਸੁਸਤ ਅਤੇ ਆਲਸੀ ਲੋਕ ਜਲਦੀ ਮੋਟੇ ਹੁੰਦੇ ਹਨ। ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਰਹੋ। ਥਕਾਵਟ ਹੋਣ ‘ਤੇ ਹੀ ਅਰਾਮ ਕਰੋ। ਪੌੜੀਆਂ ਦੀ ਵਰਤੋਂ ਕਰੋ। ਆਪਣੇ ਕੰਮ ਖੁਦ ਕਰੋ ਅਤੇ ਜਿਹੜਾ ਕੰਮ ਪੈਦਲ ਹੋ ਸਕਦਾ ਹੋਵੇ ਉਹ ਪੈਦਲ ਹੀ ਕਰੋ।
7. ਸੂਰਜ ਅਤੇ ਚੰਦ੍ਰਮਾਂ
ਜਿਹੜੇ ਲੋਕ ਸਵੇਰ ਦੀ ਧੁੱਪ ਅਤੇ ਰਾਤ ਨੂੰ ਚੰਦ੍ਰਮਾਂ ਦੀ ਰੋਸ਼ਨੀ ਲੈਂਦੇ ਹਨ ਉਨ੍ਹਾਂ ਦਾ ਭਾਰ ਜਲਦੀ ਘੱਟਦਾ ਹੈ। ਇਹ ਦੋਵੇਂ ਚੀਜ਼ਾ ਦਾ ਸੇਵਨ ਵੈਸੇ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦਾ ‘ਮੈਟਾਬੋਲਿਜ਼ਮ’ ਵੀ ਵੱਧਦਾ ਹੈ।