ਸੀ.ਐੱਚ.ਸੀ ਲੰਬੀ ਵਿਖੇ ਆਸ਼ਾ ਵਰਕਰਾਂ ਨੂੰ ਹੋਮ ਬੇਸਡ ਕੇਅਰ ਫਾਰ ਜੰਗ ਚਾਈਲਡ ਸੰਬੰਧੀ ਦਿੱਤੀ ਟਰੇਨਿੰਗ
ਮਲੋਟ (ਲੰਬੀ):- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ਼ ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਡਾ. ਰਮੇਸ਼ ਕੁਮਾਰੀ ਕੰਬੋਜ ਐੱਸ.ਐਮ.ਓ ਲੰਬੀ ਦੀ ਅਗਵਾਈ ਹੇਠ ਮਿਤੀ 21/322 ਤੋਂ 26/3/22 ਤੱਕ ਸੀ.ਐੱਚ.ਸੀ ਲੰਬੀ ਵਿਖੇ ਹੋਮ ਬੇਸਡ ਕੇਅਰ ਫਾਰ ਜੰਗ ਚਾਈਲਡ ਟਰੇਨਿੰਗ ਕਰਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ਼ ਰਮੇਸ਼ ਕੁਮਾਰੀ ਨੇ ਦੱਸਿਆ ਕਿ ਇਹ ਟਰੇਨਿੰਗ ਬੱਚਿਆਂ ਦੀ ਘਰ ਆਧਾਰਿਤ ਦੇਖਭਾਲ ਪ੍ਰੋਗਰਾਮ ਦੀ ਜਾਣ-ਪਛਾਣ ਅਤੇ ਤਰਕਪੂਰਨ ਵਿਆਖਿਆ ਸੰਬੰਧੀ ਕਰਾਈ ਗਈ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿਤਪਾਲ ਸਿੰਘ ਤੂਰ ਐੱਸ.ਆਈ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੇ ਬੱਚਿਆਂ ਦੀ ਕੇਅਰ ਸੰਬੰਧੀ ਬੱਚੇ ਦੀ ਮਾਂ ਨੂੰ ਕਿਵੇਂ ਗਾਈਡ ਕਰਨਾ ਹੈ
ਉਨ੍ਹਾਂ ਨੂੰ ਸਿਹਤ ਸੇਵਾਵਾਂ ਦੇ ਕੇ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਘਰਾਂ ਵਿੱਚ ਜਾਣ ਸਮੇਂ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣਾ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਸੰਬੰਧੀ ਜਾਗਰੂਕ ਕੀਤਾ ਜਾਵੇ ਔਰਤ ਨੂੰ ਜਣੇਪੇ ਵੇਲੇ ਹਸਪਤਾਲ ਲਿਜਾਣ ਵੇਲੇ 108 ਐਂਬੂਲੈਂਸ ਦੀ ਮੱਦਦ ਲਈ ਜਾਵੇ। ਸ਼੍ਰੀਮਤੀ ਮੀਨਾ ਰਾਣੀ ਅਤੇ ਮਨਬੀਰ ਸਿੰਘ ਬੀ.ਈ.ਈ ਨੇ ਇਸ ਬੈਚ ਨੂੰ ਬਹੁਤ ਹੀ ਵਧੀਆ ਅਤੇ ਸਰਲ ਤਰੀਕੇ ਨਾਲ ਟਰੇਨਿੰਗ ਕਰਵਾਈ ਉਨ੍ਹਾਂ ਕਿਹਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਮੌਕੇ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰਾਂ ਮੌਜੂਦ ਸਨ।