ਸੀ.ਐੱਚ.ਸੀ ਆਲਮਵਾਲਾ ਮਾਈਗ੍ਰੇਟਰੀ ਪਲਸ ਪੋਲੀਓ ਦੀ ਸਾਰੇ ਟੀਮ ਮੈਂਬਰ ਨੂੰ ਕਰਵਾਈ ਗਈ ਟ੍ਰੇਨਿੰਗ
ਮਲੋਟ (ਆਲਮਵਾਲਾ):- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ ਡਾ. ਜਗਦੀਪ ਚਾਵਲਾ ਦੀ ਯੋਗ ਅਗਵਾਈ ਵਿਚ ਅੱਜ ਸੀ ਐੱਚ.ਸੀ ਆਲਮਵਾਲਾ ਵਿਖੇ ਮਾਈਗ੍ਰੇਟਰੀ ਪਲਸ ਪੋਲੀਓ ਦੀ ਸਾਰੇ ਟੀਮ ਮੈਂਬਰ ਦੀ ਟ੍ਰੇਨਿੰਗ ਕਰਵਾਈ ਗਈ। ਜਿਸ ਵਿੱਚ ਐੱਸ.ਐੱਮ.ਓ ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਮਾਈਗ੍ਰੇਟ ਰਾਊਂਡ ਦੌਰਾਨ ਸਾਰੇ ਮਾਈਗ੍ਰੇਟ ਬੱਚੇ ਕਵਰ ਕਰ ਨੇ ਯਕੀਨੀ ਬਣਾਏ ਜਾਣ।
ਇਸ ਦੌਰਾਨ ਡਾ. ਇਕਬਾਲ ਸਿੰਘ ਨੋਡਲ ਅਫਸਰ ਇਮੂਨਾਈਜੇਸ਼ਨ ਨੇ ਦੱਸਿਆ ਕਿ ਮਾਈਗ੍ਰੇਟਰੀ ਰਾਊਂਡ ਮਿਤੀ 19 ਜੂਨ ਤੋਂ 21 ਜੂਨ ਤੱਕ ਮਨਾਇਆ ਜਾਣਾ ਹੈ। ਜਿਸ ਵਿੱਚ ਮਾਈਗਰੇਟ ਆਬਾਦੀ ਦੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹਰਮਿੰਦਰ ਕੌਰ ਬੀ.ਈ.ਈ ਨੇ ਦੱਸਿਆ ਕਿ ਇਸ ਰਾਊਂਡ ਦੌਰਾਨ ਭੱਠੇ, ਸ਼ੈੱਲਰ, ਝੁੱਗੀ ਝੌਂਪੜੀ ਅਤੇ ਹੋਰ ਮਾਈਗ੍ਰੇਟ ਲੇਬਰ ਆਦਿ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣੀਆਂ ਹਨ। ਕੋਈ ਵੀ ਮਾਈਗ੍ਰੇਟ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਇਸ ਮੌਕੇ ਮੇਲ ਵਰਕਰਜ਼ ਮੌਜੂਦ ਸਨ।
Author : Malout Live