Sports
ਸੀਰੀਜ਼ ‘ਚ ਬਰਾਬਰੀ ਲਈ ਅੱਜ ਮੈਦਾਨ ‘ਚ ਉਤਰੇਗੀ ਭਾਰਤੀ ਟੀਮ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ 3 ਮੈਚਾਂ ਦੀ ਕੌਮਾਂਤਰੀ ਟੀ20 ਸੀਰੀਜ਼ ਦਾ ਅੱਜ ਦੂਸਰਾ ਮੁਕਾਬਲਾ ਰਾਜਕੋਟ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਇਥੇ ਹਰ ਹਾਲ ‘ਚ ਜਿੱਤ ਨਾਲ ਸੀਰੀਜ਼ ‘ਚ ਬਰਾਬਰੀ ਕਰਨਾ ਚਾਹੇਗੀ। ਮਹਿਮਾਨ ਟੀਮ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ ਅਤੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਹੋਣ ਵਾਲੇ ਦੂਜੇ ਮੈਚ ‘ਚ ਉਸ ਲਈ ‘ਕਰੋ ਜਾਂ ਮਰੋ’ ਦੀ ਸਥਿਤੀ ਹੋਵੇਗੀ। ਪਿਛਲੇ ਮੁਕਾਬਲੇ ‘ਚ ਭਾਰਤ ਨੂੰ ਵਿਰੋਧੀਆਂ ਤੋਂ 7 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜੋ ਉਸ ਦੀ ਬੰਗਲਾਦੇਸ਼ ਖਿਲਾਫ ਇਸ ਫਾਰਮੈੱਟ ‘ਚ ਪਹਿਲੀ ਹਾਰ ਵੀ ਸੀ।ਜਿਸ ਦੌਰਾਨ ਹੁਣ ਭਾਰਤੀ ਟੀਮ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਵੀ ਮੈਦਾਨ ‘ਚ ਉਤਰ ਸਕਦੀ ਹੈ।