Malout News

ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਮਲੋਟ:- (ਆਰਤੀ ਕਮਲ) : ਮਲੋਟ ਹਲਕੇ ਤੋਂ ਦੋ ਵਾਰ ਅਕਾਲੀ ਦਲ ਦੇ ਨੌਜਵਾਨ ਵਿਧਾਇਕ ਹਰਪ੍ਰੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਹਨਾਂ ਦੇ ਸਹੁਰਾ ਐਡਵੋਕੇਟ ਗੁਰਨਾਮ ਸਿੰਘ ਜੀ ਵਾਸੀ ਪਟਿਆਲਾ ਅਚਾਨਕ ਅਕਾਲ ਚਲਾਣਾ ਕਰ ਗਏ । ਉਹਨਾਂ ਦਾ ਭੋਗ ਅਤੇ ਅੰਤਿਮ ਅਰਦਾਸ 19 ਅਕਤੂਬਰ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਲ ਰੋਡ, ਪਟਿਆਲਾ ਵਿਖੇ ਹੋਵੇਗੀ । ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਸਮੇਤ ਪੰਜਾਬ ਦੇ ਵੱਖ ਵੱਖ ਪਾਰਟੀਆਂ ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਮਲੋਟ ਹਲਕੇ ਤੋਂ ਰਾਮ ਸਿੰਘ ਭੁੱਲਰ ਪ੍ਰਧਾਨ ਨਗਰ ਕੌਂਸਲ, ਚੇਅਰਮੈਨ ਬਸੰਤ ਸਿੰਘ ਕੰਗ, ਨਿੱਪੀ ਔਲਖ, ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਪਿੰਦਰ ਕੰਗ, ਸਰੋਜ ਸਿੰਘ ਸਰਪੰਚ, ਪਰਮਿੰਦਰ ਸਿੰਘ ਪੰਮਾ ਬਰਾੜ, ਚੇਅਰਮੈਨ ਰਾਜ ਰੱਸੇਵਟ, ਸੋਮ ਕਾਲੜਾ ਪ੍ਰਧਾਨ ਬੀਜੇਪੀ ਮੰਡਲ ਮਲੋਟ, ਹਰੀਸ਼ ਗਰੋਵਰ ਸਾਬਕਾ ਪ੍ਰਧਾਨ, ਸ਼ੁਸ਼ੀਲ ਗਰੋਵਰ, ਹੈਪੀ ਡਾਵਰ, ਜਗਤਾਰ ਬਰਾੜ, ਲੱਕੀ ਉੜਾਂਗ, ਸੁੱਖੀ ਉੜਾਂਗ, ਪਰਮਿੰਦਰ ਸਿੰਘ ਕੋਲਿਆਂਵਾਲੀ, ਸੁਖਇੰਦਰ ਸਿੰਘ ਭੁੱਲਰ, ਪ੍ਰਦੀਪ ਕੋਲਿਆਂਵਾਲੀ ਸ਼ਾਮ ਲਾਲ ਗੁਪਤਾ ਡੱਡੀ, ਗੁਰਲਾਲ ਕੰਗ, ਜੱਸਾ ਕੰਗ, ਅਸ਼ੋਕ ਬਜਾਜ, ਦੀਪਾ ਕੋਲਿਆਂਵਾਲੀ, ਹਰਪਾਲ ਵਿਰਦੀ, ਕੇਵਲ ਅਰੋੜਾ, ਰਾਜਨ ਜਟਾਣਾ ਅਤੇ ਰਜਿੰਦਰ ਘੱਗਾ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਜਿਲ•ਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਅਤੇ ਪਾਰਟੀ ਵਰਕਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਜਿਕਰਯੋਗ ਹੈ ਕਿ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦੇ ਧਰਮ ਪਤਨੀ ਬੀਬਾ ਅਬਨੀਤ ਕੌਰ ਐਮ.ਏ., ਐਮ. ਫਿਲ (ਅੰਗ੍ਰੇਜੀ) ਪੰਜਾਬ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਅਤੇ ਸਾਬਕਾ ਚੇਅਰਪਰਸਨ ਜਿਲ•ਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਸਵਰਗਵਾਸੀ ਐਡਵੋਕੇਟ ਗੁਰਨਾਮ ਸਿੰਘ ਦੇ ਸੱਭ ਤੋਂ ਵੱਡੀ ਸਪੁੱਤਰੀ ਹਨ ਜਦਕਿ ਉਹਨਾਂ ਦੀਆਂ 2 ਭੈਣਾ ਅਤੇ ਪੰਜ ਭਰਾ ਵੀ ਇਸ ਅਚਨਚੇਤ ਪਿਤਾ ਦੇ ਵਿਛੋੜੇ ਨਾਲ ਪ੍ਰਮਾਤਮਾ ਦੇ ਭਾਣੇ ਵਿਚ ਹਨ ।

Leave a Reply

Your email address will not be published. Required fields are marked *

Back to top button