District NewsMalout News

ਸ਼੍ਰੀ ਸੱਤਿਆ ਸਾਈਂ ਬੀ.ਐੱਡ ਕਾਲਜ ਕਰਾਈਵਾਲਾ ਦੀ ਵਿਦਿਆਰਥਣ ਦਾ ਸਕਿੱਲ ਐਂਡ ਟੀਚਿੰਗ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਸੱਤਿਆ ਸਾਈਂ ਬੀ.ਐੱਡ ਕਾਲਜ ਕਰਾਈਵਾਲਾ ਦੀ ਵਿਦਿਆਰਥਣ ਈਸ਼ਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋਨ ‘C’ ਦੇ ਸਕਿੱਲ ਐਂਡ ਟੀਚਿੰਗ ਮੁਕਾਬਲੇ ਦੌਰਾਨ ਸੰਗੀਤ ਵਿਸ਼ੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ।

ਇਸ ਪ੍ਰਾਪਤੀ ਲਈ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਅਤੇ ਕਾਲਜ ਦੇ ਚੇਅਰਮੈਨ ਸ਼੍ਰੀ ਅਰਵਿੰਦ ਕੁਮਾਰ ਜੈਨ ਨੇ ਵਿਦਿਆਰਥਣ ਨੂੰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।

Author: Malout Live

Back to top button