District News

ਸਰਬੱਤ ਦਾ ਭਲਾ ਟਰੱਸਟ ਵਲੋਂ ਲੋੜਵੰਦਾਂ ਨੂੰ ਰਾਸ਼ੀ ਦੇ ਚੈੱਕ ਭੇਟ

ਉੱਘੇ ਉਦਯੋਗਪਤੀ ਡਾ: ਐਸ. ਪੀ. ਸਿੰਘ ਉਬਰਾਏ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਚੱਲ ਰਹੇ ਅਨੇਕਾਂ ਕਾਰਜਾਂ ਦੀ ਲੜੀ ਤਹਿਤ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ । ਇਸ ਮੌਕੇ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਦੇ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ: ਸ਼ਮਸ਼ੇਰ ਸਿੰਘ ਸਾਹੀ ਕੈਲੀਫੋਰਨੀਆ ( ਯੂ. ਐਸ. ਏ. ) ਦੇ ਸਹਿਯੋਗ ਸਦਕਾ ਲੋੜਵੰਦਾਂ ਹਰਦੇਵ ਸਿੰਘ ਰੁਪਾਣਾ , ਸੁਖਬੀਰ ਸਿੰਘ ਉੜਾਂਗ, ਮਲਕੀਤ ਕੌਰ, ਸੁਰਜੀਤ ਕੌਰ, ਸੁਖਵਿੰਦਰ ਸਿੰਘ ਵਾਸੀ ਬੂੜਾ ਗੁੱਜਰ, ਪਰਮਜੀਤ ਕੌਰ ਝਬੇਲਵਾਲੀ ਨੂੰ ਪੰਦਰਾਂ ਹਜ਼ਾਰ ਰੁਪਏ ਮਹੀਨਾਵਾਰ ਭੇਟ ਕੀਤੇ ਗਏ। ਇਹ ਸਹਾਇਤਾ ਰਾਸ਼ੀ ਭੇਟ ਕਰਨ ਦੀ ਰਸਮ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਚੇਚੇ ਤੌਰ ‘ ਤੇ ਪਹੁੰਚੇ ਮੈਡਮ ਮਨਦੀਪ ਕੌਰ ਸਿੱਧੂ ਸਰਪ੍ਰਸਤ ਸਮਾਈਲ ਡਾਟ ਕੇਅਰ ਨੇ ਨਿਭਾਈ । ਇਸ ਮੌਕੇ ਮੀਤ ਪ੍ਰਧਾਨ ਮਲਕੀਤ ਸਿੰਘ , ਸਲਾਹਕਾਰ ਲੈਕ. ਬਲਵਿੰਦਰ ਸਿੰਘ ਬਰਾੜ, ਪ੍ਰਾਜੈਕਟ ਚੇਅਰਮੈਨ ਅਰਵਿੰਦਰ ਪਾਲ ਸਿੰਘ ਚਹਿਲ, ਸਕੱਤਰ ਮਾ. ਰਜਿੰਦਰ ਸਿੰਘ, ਡਾ. ਵਿਜੈ ਸੁਖੀਜਾ, ਉਪਜੀਤ ਸਿੰਘ ਗਰੋਵਰ, ਲੈਬ. ਇੰਚਾਰਜ ਅੰਮ੍ਰਿਤਪਾਲ ਸਿੰਘ, ਪਰਮਿੰਦਰ ਕੌਰ, ਰੇਨੂੰ ਸ਼ਰਮਾ, ਟਰੱਸਟ ਦੀ ਕੰਪਿਊਟਰ ਟੀਚਰ ਮੈਡਮ ਨਵਜੋਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button