District NewsMalout News

‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਕੈਂਪਾਂ ਦਾ ਸ਼ਡਿਊਲ ਜਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 4 ਅਕਤੂਬਰ ਤੋਂ 27 ਅਕਤੂਬਰ 2023 ਤੱਕ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਵੇਰੇ 11:00 ਵਜੇ ਤੋਂ ਦੁਪਹਿਰ ਤੱਕ ਪ੍ਰੋਗਰਾਮ ਦਾ ਸ਼ਡਿਊਲ ਉਲੀਕਿਆ ਗਿਆ। ਜਾਰੀ ਕੀਤੇ ਸ਼ਡਿਊਲਡ ਅਨੁਸਾਰ ਡਿਪਟੀ ਕਮਿਸ਼ਨਰ ਖੁੱਦ 4 ਅਕਤੂਬਰ ਨੂੰ ਮਲੋਟ ਬਲਾਕ ਦੇ ਪਿੰਡ ਸਰਾਵਾਂ ਬੋਦਲਾ ਵਿਖੇ ਪਿੰਡ ਰਾਣੀਵਾਲਾ, ਕੱਟਿਆਂਵਾਲੀ, ਭਗਵਾਨਪੁਰਾ, 13 ਅਕਤੂਬਰ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜ੍ਹੇਵਾਨ ਵਿਖੇ ਝਬੇਲਵਾਲੀ, ਭੁੱਲਰ, ਕੋਟਲੀ ਸੰਘਰ, 20 ਅਕਤੂਬਰ ਨੂੰ ਬਲਾਕ ਗਿੱਦੜਬਾਹਾ ਦੇ ਪਿੰਡ ਮਨੀਆਂਵਾਲਾ ਵਿਖੇ ਛੱਤੇਆਣਾ, ਦੋਦਾ, ਸੁਖਣਾ ਅਬਲੂ ਅਤੇ 27 ਅਕਤੂਬਰ ਨੂੰ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਵਿਖੇ ਰੰਧਾਵਾ ਅਤੇ ਬੁੱਢੀਮਾਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸੇ ਲੜੀ ਤਹਿਤ ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ 5 ਅਕਤੂਬਰ ਨੂੰ ਪਿੰਡ ਹੁਸਨਰ ਵਿਖੇ ਬੁੱਟਰ ਬਖੂਆ, ਰਖਾਲਾ, 11 ਅਕਤੂਬਰ ਨੂੰ ਪਿੰਡ ਅਬਲੂ ਕੋਟਲੀ ਅਤੇ ਨਾਲ ਲੱਗਦੇ ਪੰਜ ਕੋਠੇ ਅਤੇ ਢਾਣੀਆਂ ਦੀਆਂ ਪੰਚਾਇਤਾਂ ਅਤੇ 26 ਅਕਤੂਬਰ ਨੂੰ ਪਿੰਡ ਦੌਲਾ ਵਿਖੇ ਪਿਉਰੀ, ਗਿੱਦੜਬਾਹਾ ਪਿੰਡ ਅਤੇ ਥਰਾਜਵਾਲਾ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ।

ਐੱਸ.ਡੀ.ਐੱਮ ਮਲੋਟ ਵੱਲੋਂ 9 ਅਕਤੂਬਰ ਨੂੰ ਪਿੰਡ ਤਰਖਾਣ ਵਾਲਾ ਵਿਖੇ ਖੁੰਨਣ ਕਲਾਂ, ਸ਼ੇਰਗੜ੍ਹ, ਰੱਤਾ ਖੇੜਾ ਅਤੇ 25 ਅਕਤੂਬਰ ਨੂੰ ਪਿੰਡ ਸਿੰਘੇਵਾਲਾ ਵਿਖੇ ਫਤੂਹੀਵਾਲਾ, ਲੋਹਾਰਾ ਅਤੇ ਵੜਿੰਗ ਖੇੜਾ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ 12 ਅਕਤੂਬਰ ਨੂੰ ਪਿੰਡ ਖੋਖਰ ਵਿਖੇ ਹਰੀ ਕੇ ਕਲਾਂ, ਹਰਾਜ, ਵੜਿੰਗ ਅਤੇ 17 ਅਕਤੂਬਰ ਨੂੰ ਪਿੰਡ ਖੱਪਿਆਂਵਾਲੀ ਵਿਖੇ ਜਵਾਹਰੇਵਾਲਾ, ਕਾਲੇਵਾਲਾ ਅਤੇ ਅਟਾਰੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਡੀ.ਡੀ.ਪੀ.ਓ ਸ਼੍ਰੀ ਮੁਕਤਸਰ ਸਾਹਿਬ 6 ਅਕਤੂਬਰ ਨੂੰ ਬਲਾਕ ਮਲੋਟ ਦੇ ਪਿੰਡ ਕਰਮਗੜ੍ਹ ਵਿਖੇ ਕਬਰਵਾਲਾ, ਬੁਰਜ ਸਿੱਧਵਾਂ ਅਤੇ 18 ਅਕਤੂਬਰ ਨੂੰ ਮਲੋਟ ਬਲਾਕ ਦੇ ਪਿੰਡ ਸ਼ੇਰਾਂਵਾਲਾ ਵਿਖੇ ਸਿੱਖਵਾਲਾ ਅਤੇ ਰੋੜਾਂਵਾਲਾ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ। ਡੀ.ਆਰ.ਓ, ਸ਼੍ਰੀ ਮੁਕਤਸਰ ਸਾਹਿਬ ਵੱਲੋਂ 10 ਅਕਤੂਬਰ ਨੂੰ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਵਿਖੇ ਗੋਨਿਆਣਾ, ਭੰਗਚੜ੍ਹੀ, ਭਾਗਸਰ, ਚੱਕ ਮਹਾਂਬੱਧਰ ਅਤੇ 16 ਅਕਤੂਬਰ ਨੂੰ ਬਲਾਕ ਮਲੋਟ ਦੇ ਪਿੰਡ ਰੱਤਾ ਟਿੱਬਾ ਵਿਖੇ ਕਰਮਪੱਟੀ, ਮਿੱਡਾ ਅਤੇ ਮੋਹਲਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਤਹਿਸੀਲਦਾਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ 19 ਅਕਤੂਬਰ ਨੂੰ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜੱਸੇਆਣਾ ਵਿਖੇ ਮੜ੍ਹਮੱਲੂ, ਚੌਂਤਰਾ ਅਤੇ ਸੰਗਰਾਣਾ ਦੇ ਪਿੰਡ ਵਾਸੀਆਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਜਾਵੇ।

Author: Malout Live

Back to top button