District News

ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਲੱਖੇਵਾਲੀ ਵਿਖੇ ਲਏ ਗਏ ਕੋਵਿਡ-19 ਦੇ ਸੈਂਪਲ

ਸ੍ਰੀ ਮੁਕਤਸਰ ਸਾਹਿਬ :- ਡਿਪਟੀ ਕਮਿਸ਼ਨਰ ਅਰਵਿੰਦਰ ਕੁਮਾਰ ਆਈ.ਏ.ਐਸ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਹਰੀ ਨਰਾਇਣ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਸੀ.ਐਚ.ਸੀ ਚੱਕ ਸ਼ੇਰੇਵਾਲਾ ਦੀ ਮੈਡੀਕਲ ਟੀਮ ਵੱਲੋ ਡਾ. ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀਨੀਅਰ ਸੰਕੈਡਰੀ ਸਕੂਲ ਪਿੰਡ ਲੱਖੇਵਾਲੀ ਵਿਖੇ ਕੋਵਿਡ਼-19 ਦੇ ਸੈਂਪਲ ਇਕੱਤਰ ਕੀਤੇ ਗਏ। ਇਸ ਮੋਕੇ ਤੋ ਸਕੂਲ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਵੱਲੋ ਸਿਹਤ ਵਿਭਾਗ ਦੀ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੋਕੇ ਤੇ ਡਾ. ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਦੀਆ ਦਾ ਮੋਸਮ ਦੀ ਸੁਰੂਆਤ ਕਰੋਨਾ ਮਹਾਮਾਰੀ ਦੇ ਕੇਸਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਸ ਲਈ ਹਰ ਵਿਅਕਤੀ ਦੀ ਜਿੰਮੇਵਾਰੀ ਬਣਦੀ ਹੈ ਆਪਣਾ ਕੋਵਿਡ-19 ਟੈਸਟ ਜਰੂਰ ਕਰਵਾਏ ਤਾ ਜੋ ਆਪਣੇ ਆਢ ਗੁਆਢ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾਵੇ। ਸਿਹਤ ਵਿਭਾਗ ਵੱਲੋ ਲਗਾਤਾਰ ਸਕੂਲਾ ਵਿਚ ਜਾ ਕੇ ਕੋਵਿਡ-19 ਸੈਪਲਿੰਗ ਕੈਂਪ ਲਗਾਏ ਜਾ ਰਹੇ ਹਨ। ਜਿੰਨਾ ਵਿਚ ਸਕੂਲ ਦੇ ਅਧਿਆਪਕਾ ਅਤੇ ਬੱਚਿਆ ਦਾ ਕੋਵਿਡ ਸੈਂਪਲ ਲਏ ਜਾ ਰਹੇ ਹਨ। ਪੰਜਾਬ ਸਰਕਾਰ ਦੀਆ ਨਵੀਆਂ ਹਦਾਇਤਾ ਅਨੁਸਾਰ ਹਰ ਵਿਅਕਤੀ ਨੂੰ ਮਾਸ਼ਕ ਪਹਿਨਣਾ ਜਰੂਰੀ ਹੈ ਅਤੇ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਦਾ 1000/- ਰੁਪਏ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਉਹਨਾ ਨੂੰ ਕਿਹਾ ਕਿ ਹਰ ਵਿਅਕਤੀ ਨੂੰ ਇਕ ਦੂਸਰੇ ਤੋ 1 ਮੀਟਰ ਦੀ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ ਅਤੇ ਹੱਥਾ ਨੂੰ ਵਾਰ-2 ਧੋਣਾ ਚਾਹੀਦਾ ਹੈ ਅਤੇ ਪਬਲਿਕ ਥਾਵਾ ਤੇ ਥੁੱਕਣ ਤੋ ਪ੍ਰਹੇਜ ਕਰਨਾ ਚਾਹੀਦਾ ਹੈ। ਮੈਡੀਕਲ ਟੀਮ ਵਿਚ ਸ੍ਰੀ ਸੁਰਿੰਦਰ ਕੁਮਾਰ ਐਲ.ਟੀ, ਸ੍ਰੀ ਅਮਰਜੀਤ ਸਿੰਘ ਚੀਫ ਫਾਰਮੇਸੀ ਅਫਸਰ, ਸਵਰਨ ਸਿੰਘ ਡਰਾਈਵਰ ਹਾਜਰ ਸਨ। ਇਸ ਮੋਕੇ ਤੇ ਸ੍ਰੀਮਤੀ ਪਰਮਜੀਤ ਕੋਰ, ਬਲਜਿੰਦਰ ਸਿੰਘ ਮ.ਪ.ਹ.ਵ, ਆਸਾ ਵਰਕਰ ਅਤੇ ਸਕੂਲ ਦਾ ਸਮੂਹ ਸਟਾਫ ਆਦਿ ਹਾਜਰ ਸਨ।

Leave a Reply

Your email address will not be published. Required fields are marked *

Back to top button