ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਬੁਰਜ ਸਿੱਧਵਾਂ ਸਕੂਲ਼ ਵਿੱਚ ਗਣਿਤ ਮੇਲਾ ਲਗਾਇਆ ਰੌਚਿਕਤਾ ਭਰਪੂਰ ਗਣਿਤ ਵੱਡੀਆਂ ਪ੍ਰਾਪਤੀਆਂ ਦਾ ਅਧਾਰ –ਪ੍ਰਿੰ: ਸੰਤ ਰਾਮ

ਮਲੋਟ :- ਮਲੋਟ ਲਾਗਲੇ ਪਿੰਡ ਬੁਰਜ ਸਿੱਧਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਿਤ ਮੇਲਾ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ,ਪਿੰਡ ਵਾਸੀ, ਨਗਰ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਪੜ੍ਹੋ ਪੰਜਾਬ ਪੜਾਓ ਪੰਜਾਬ ਦੇ ਗਣਿਤ ਦੇ ਬਲਾਕ ਮਾਸਟਰ ਟਰੇਨਰ ਜਗਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਗਣਿੱਤ ਮੇਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਛੇਂਵੀ ਤੋਂ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ।ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਗਣਿੱਤ ਵਿਸ਼ੇ ਨਾਲ ਸਬੰਧਿਤ ਆਪਣੀਆਂ ਕਲਾ ਕ੍ਰਿਤਾਂ ਦਾ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਪ੍ਰਿੰਸੀਪਲ ਸੰਤ ਰਾਮ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾ ਮੁਤਾਬਿਕ ਲਗਾਏ ਗਏ ਇਹ ਰੌਚਕਤਾ ਭਰਪੂਰ ਗਣਿੱਤ ਮੇਲੇ ਵਿਦਿਆਰਥੀਆਂ ਲਈ ਸਿੱਖਣ ਦੇ ਨਵੇ ਮੌਕੇ ਪੈਦਾ ਕਰਦੇ ਹਨ ।ਜੇਕਰ ਗਣਿੱਤ ਰੌਚਕ ਹੋਵੇਗਾ ਤਾਂ ਕਦਰਤੀ ਤੌਰ ਤੇ ਵਿਦਿਆਰਥੀ ਵੀ ਵੱਡੀਆਂ ਪ੍ਰਾਪਤੀਆਂ ਲਈ ਅੱਗੇ ਵਧਣਗੇ। ਇਸ ਗਣਿੱਤ ਮੇਲੇ ਲਈ ਅਧਿਆਪਕ ਸੁਸ਼ੀਲਾ ਰਾਣੀ, ਵਿਕਰਮਜੀਤ ਅਤੇ ਰਾਜਦੀਪ ਕੌਰ ਨੇ ਵਿਦਿਆਰਥੌਆਂ ਨੂੰ ਵਿਸ਼ੇਸ਼ ਤੌਰ ਤੇ ਤਿਆਰੀ ਕਰਵਾਈ । ਇਸ ਗਣਿੱਤ ਮੇਲੇ ਦੌਰਾਨ ਮਹਿੰਦਰ ਸਿੰਘ, ਸੰਗੀਤਾ ਮਦਾਨ, ਕੰਵਲਜੀਤ ਕੌਰ, ਬਲਵਿੰਦਰ ਕੌਰ, ਬਲਦੇਵ ਸਿੰਘ ਸਾਹੀਵਾਲ, ਗੁਰਮੀਤ ਕੌਰ , ਹੇਮਲਤਾ ਕੁਸ਼ਵਾਹਾ, ਰਾਜਵੀਰ ਕੌਰ, ਰਜਨੀ ਬਾਲਾ, ਅਨੂ ਕੱਕੜ, ਅੰਮ੍ਰਿਤਪਾਲ ਕੌਰ, ਗੀਤਾ ਰਾਣੀ, ਗੁਰਮੀਤ ਕੌਰ ਹਿੰਦੀ, ਅਮਨਦੀਪ ਸਿੰਘ ਕਲਰਕ ਹਾਜ਼ਰ ਸਨ।