Malout News
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁਲਖੁਰਾਣਾ ਵਿਖੇ ਮਾਪੇ ਮਿਲਣੀ ਪ੍ਰਤੀ ਭਾਰੀ ਉਤਸ਼ਾਹ
ਮਲੋਟ:- ਅੱਜ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅੱਜ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਹੋ ਰਹੀ ਅਧਿਆਪਕ ਮਾਪੇ ਮਿਲਣੀ ਵਿੱਚ ਮਾਪੇ ਆਪਣੇ ਬੱਚਿਆਂ ਦੀ ਸਤੰਬਰ ਪ੍ਰੀਖਿਆ ਦੀ ਕਾਰੁਜਗਾਰੀ ਪਤਾ ਕਰਨ ਲਈ ਪਹੁੰਚ ਰਹੇ ਹਨ,
ਪ੍ਰਿੰਸੀਪਲ ਅਜੈ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਦੋ ਦਿਨ ਲਈ ਰੱਖੀ ਗਈ ਹੈ, ਅੱਜ ਪਹਿਲੇ ਦਿਨ ਬਹੁਤ ਗਿਣਤੀ ਵਿੱਚ ਮਾਪੇ ਵਿਦਿਆਰਥੀਆਂ ਨਾਲ ਹੀ ਆ ਰਹੇ ਹਨ, ਮੀਡੀਆ ਕੋਆਰਡੀਨੇਟਰ ਗੁਰਲਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿ ਮਾਪੇ ਵਿਦਿਆਰਥੀਆਂ ਦੇ ਨਾਲ ਹੀ ਆਉਣਾ ਜਰੂਰੀ ਕੀਤਾ ਗਿਆ ਤੇ ਇਹ ਉਪਰਾਲਾ ਕਾਰਗਰ ਸਿੱਧ ਹੋ ਰਿਹਾ ਹੈ, ਇਸ ਮੀਟਿੰਗ ਵਿੱਚ ਪਿੰਡ ਦੇ ਸਰਪੰਚ ਸੁਰਜੀਤ ਸਿੰਘ, ਕਮੇਟੀ ਚੇਅਰਮੈਨ ਕੁਲਵਿੰਦਰ ਸਿੰਘ ਅਤੇ ਮੈਂਬਰ ਵਿਸ਼ੇਸ਼ ਤੋਰ ਤੇ ਹਾਜਰ ਹੋਏ।