District NewsMalout News

ਸ਼ੜਕਾਂ ਤੇ ਨਜ਼ਾਇਜ਼ ਕਬਜ਼ੇ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੇ: ਜਿਲ੍ਹਾ ਪੁਲਿਸ ਮੁੱਖੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਮੁਕਤਸਰ ਸਾਹਿਬ ਸ਼ਹਿਰ ਇੱਕ ਪਵਿੱਤਰ ਅਤੇ ਧਾਰਮਿਕ ਸ਼ਹਿਰ ਹੋਣ ਕਾਰਨ ਆਪਣਾ ਵੱਖਰਾ ਸਥਾਨ ਰੱਖਦਾ ਹੈ ਅਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਬਾਹਰੀ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਯਾਤਰੀ ਅਤੇ ਆਮ ਲੋਕਾਂ ਦਾ ਇਸ ਸ਼ਹਿਰ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਹੈ। ਇਸ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਦੁਕਾਨਦਾਰਾ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣਾ ਸਮਾਨ ਬਾਹਰ ਰੱਖ ਕੇ ਵੇਚਣ ਦੇ ਮਕਸਦ ਨਾਲ ਨਜ਼ਾਇਜ਼ ਕਬਜੇ ਕੀਤੇ ਹੋਏ ਸਨ। ਇਸ ਲਈ ਇਸ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਅਮਨ ਕਾਨੂੰਨ ਦੀ ਸਥਿਤੀ ਤੇ ਕਾਬੂ ਰੱਖਣ ਲਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਧਰੂਮਨ ਐੱਚ.ਨਿੰਬਾਲੇ ਆਈ.ਪੀ.ਐੱਸ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਜਿਸ ਦੀ ਅਗਵਾਈ ਸ਼੍ਰੀ ਮਾਨਵਜੀਤ ਸਿੰਘ ਉੱਪ ਕਪਤਾਨ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਵੱਲੋਂ ਸਮੁੱਚੇ ਸ਼ਹਿਰ ਵਿੱਚ ਨਜ਼ਾਇਜ ਕਬਜਿਆ ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਪਹਿਲੇ ਪੜਾਅ ਵਿੱਚ ਨਜ਼ਾਇਜ਼ ਕਬਜ਼ਾਧਾਰੀ ਦੁਕਾਨਦਾਰਾਂ ਨੂੰ ਲਾਊਡ ਸਪੀਕਰ ਰਾਂਹੀ ਨਜ਼ਾਇਜ ਕਬਜਿਆਂ ਨੂੰ ਹਟਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਜੇਕਰ ਕੋਈ ਦੁਕਾਨਦਾਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਾਰੀ ਚੇਤਾਵਨੀ ਤੇ ਅਮਲ ਨਹੀਂ ਕਰੇਗਾ ਅਤੇ ਸ਼ੜਕਾਂ ਤੇ ਨਜ਼ਾਇਜ ਕਬਜ਼ੇ ਜਮਾਂ ਕੇ ਆਮ ਲੋਕਾਂ ਤੇ ਆਵਾਜਾਈ ਲਈ ਪ੍ਰੇਸ਼ਾਨੀ ਪੈਦਾ ਕਰੇਗਾ ਤਾਂ ਉਸ ਵੱਲੋਂ ਨਜ਼ਾਇਜ਼ ਕਬਜ਼ਾ ਕੀਤੇ ਹੋਏ ਸਮਾਨ ਨੂੰ ਬਕਾਇਦਾ ਜਬਤ ਕੀਤਾ ਜਾਵੇਗਾ ਨਾਲ ਹੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਜ਼ਾਇਜ਼ ਕਬਜ਼ਾਧਾਰੀਆ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੇ ਮੱਦੇਨਜ਼ਰ ਉਨ੍ਹਾਂ ਦੀ ਫੋਟੋਗ੍ਰਾਫੀ, ਵੀਡੀਓਗ੍ਰਾਫੀ ਅਤੇ ਨਾਲ ਹੀ ਡਰੋਨ ਕੈਮਰਾ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਤਾਂ ਜੋ ਨਜ਼ਾਇਜ਼ ਕਬਜ਼ਾ ਧਾਰਕਾਂ ਨੂੰ ਸਖਤ ਸਜਾਵਾਂ ਦੇ ਨਾਲ ਨਾਲ ਭਾਰੀ ਜੁਰਮਾਨਾ ਦੇਣ ਲਈ ਵੀ ਪਾਬੰਧ ਕੀਤਾ ਜਾ ਸਕੇ। ਆਮ ਲੋਕਾਂ ਨੂੰ ਮੀਡੀਆ ਰਾਂਹੀ ਜਿਲ੍ਹਾ ਪੁਲਿਸ ਵੱਲੋਂ ਇਹ ਅਪੀਲ ਹੈ ਕਿ ਉਹ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਆਪ ਹੀ ਨਜ਼ਾਇਜ਼ ਕਬਜੇ ਹਟਾ ਲੈਣ ਅਤੇ ਜੇਕਰ ਕੋਈ ਆਮ ਵਿਅਕਤੀ ਕਿਸੇ ਸਰਕਾਰੀ ਜਗਾ/ਸ਼ੜਕ ਪਰ ਕਿਸੇ ਨਜ਼ਾਇਜ ਕਬਜ਼ੇ ਦੀ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਤਾਂ ਉਹ ਪੁਲਿਸ ਕੰਟਰੋਲ ਰੂਮ ਦੇ ਵੱਟਸਐਪ ਨੰ: 80549-42100 ਤੇ ਜਾਣਕਾਰੀ ਦੇ ਸਕਦਾ ਹੈ। ਇਸ ਨਜ਼ਾਇਜ ਕਬਜਿਆ ਨੂੰ ਹਟਾਉਣ ਦੇ ਯਤਨਾਂ ਵਿੱਚ ਟ੍ਰੈਫਿਕ ਇੰਚਾਰਜ਼ ਰਘੁਬੀਰ ਸਿੰਘ,  ਵਿਜੇ ਕੁਮਾਰ  ਇੰਸਪੈਕਟਰ ਨਗਰ ਕੋਂਸਲ, ਵਧੀਕ ਇੰਸਪੈਕਟਰ ਲਾਲਜੀਤ ਸਿੰਘ, ਹੌਲਦਾਰ ਜਸਵੰਤ ਸਿੰਘ ਤੇ ਹੌਲਦਾਰ ਬੁੱਧ ਸਿੰਘ ਆਦਿ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

Author : Malout Live

Leave a Reply

Your email address will not be published. Required fields are marked *

Back to top button