ਸ਼੍ਰੀ ਮੁਕਤਸਰ ਸਾਹਿਬ ਵਿਖੇ 80 ਸਾਲ ਤੋਂ ਉੱਪਰ ਅਤੇ ਪੀ.ਡਬਲਯੂ.ਡੀ.ਦੇ ਵੋਟਰ ਪੋਸਟਲ ਬੈਲਟ ਰਾਹੀਂ ਪਾਉਣਗੇ ਵੋਟ
ਮਲੋਟ:- ਪੰਜਾਬ ਵਿਧਾਨ ਸਭਾ 2022 ਨੂੰ ਮੁੱਖ ਰੱਖਦਿਆਂ ਸ਼੍ਰੀਮਤੀ ਸਵਰਨਜੀਤ ਕੌਰ ਸਬ ਡਿਵੀਜ਼ਨਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ, ਵਿਧਾਨ ਸਭਾ ਹਲਕਾ 086 ਮੁਕਤਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ 80 ਸਾਲ ਤੋਂ ਉੱਪਰ ਅਤੇ ਪੀ.ਡਬਲਯੂ.ਡੀ ਵੋਟਰ, ਜਿਹਨਾਂ ਵੱਲੋਂ ਵੋਟ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹਿਮਤੀ ਦਿੱਤੀ ਗਈ ਸੀ, ਦੀਆਂ ਵੋਟਾਂ ਮਿਤੀ 11 ਫਰਵਰੀ ਅਤੇ 14 ਫਰਵਰੀ 2022 ਨੂੰ ਉੱਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 086 ਮੁਕਤਸਰ ਵੱਲੋਂ ਪੋਸਟਲ ਬੈਲਟ ਰਾਹੀਂ ਪਵਾਈਆਂ ਜਾ ਰਹੀਆਂ ਹਨ। ਉਹਨਾਂ ਵੱਲੋਂ ਦੱਸਿਆ ਗਿਆ ਕਿ 06 ਪੋਲਿੰਗ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਵਾਈਆਂ ਜਾਣਗੀਆਂ। ਇਸ ਸਾਰੀ ਪ੍ਰਕਿਰਿਆ ਦੀ ਵੀਡਿਓਗ੍ਰਾਫ਼ੀ ਕਰਨੀ ਵੀ ਸੁਨਿਸਚਿਤ ਕੀਤੀ ਜਾਵੇਗੀ। ਇਸ ਸੰਬੰਧੀ ਵਿਧਾਨ ਸਭਾ ਹਲਕਾ -086 ਨਾਲ ਸੰਬੰਧਿਤ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਕਤ ਵੋਟਾਂ ਪਵਾਉਣ ਲਈ ਸ਼੍ਰੀ ਵਿਜੈ ਕੁਮਾਰ ਸੇਤੀਆ, ਪ੍ਰਿੰਸੀਪਲ ਸ.ਸ.ਸ.ਸ ਸਰਾਏਨਾਗਾ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਫੈਸਲਾ ਚੋਣ ਕਮਿਸ਼ਨ ਵੱਲੋਂ ਵੋਟ ਪ੍ਰਤੀਸ਼ਤ ਵਧਾਉਣ ਲਈ ਲਿਆ ਗਿਆ ਹੈ।