ਵੱਧ ਰਹੇ ਡੇਂਗੂ ਦੇ ਪ੍ਰਭਾਵ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਜਾ ਕੇ ਕੀਤਾ ਜਾ ਰਿਹਾ ਜਾਗਰੂਕ
ਮਲੋਟ:- ਸਿਵਲ ਸਰਜਨ ਡਾ.ਰੰਜੂ ਸਿੰਗਲਾ ਅਤੇ ਜਿਲ੍ਹਾ ਐਪੀਡੀਮੈਲੋਜਿਸਟ ਡਾ.ਸੀਮਾ ਗੋਇਲ ਅਤੇ ਡਾ.ਵਿਕਰਮ ਅਸੀਜਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ.ਰਸ਼ਮੀ ਚਾਵਲਾ ਸੀਨੀਅਰ ਮੈਡੀਕਲ ਅਫਸਰ ਮਲੋਟ ਦੀ ਅਗਵਾਈ ਹੇਠ ਮਲੋਟ ਸ਼ਹਿਰ ਵਿੱਚ ਡੇਂਗੂ ਦੇ ਰੋਕਥਾਮ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਹਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਹੈੱਲਥ ਇੰਸਪੈਕਟਰ ਨੇ ਦੱਸਿਆ ਕਿ ਲੋਕਾਂ ਨੂੰ ਮੱਛਰ ਦੀ ਪੈਦਾਵਾਰ ਰੋਕਣ ਲਈ ਖੜ੍ਹੇ ਪਾਣੀ ਦੇ ਸੋਮਿਆਂ ਨੂੰ ਖਤਮ ਕਰਨਾ ਜਾਂ ਢੱਕ ਕੇ ਰੱਖਣਾ ਜਰੂਰੀ ਹੁੰਦਾ ਹੈ। ਪਲਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਬੁਖਾਰ ਦੀ ਹਾਲਤ ਵਿੱਚ ਤੁਰੰਤ ਨੇੜੇ ਦੇ ਸਿਵਲ ਹਸਪਤਾਲ ਵਿੱਚ ਟੈਸਟ ਕਰਵਾਉਣ ਲਈ ਕਿਹਾ। ਮੱਛਰਾਂ ਤੋ ਬਚਾਅ ਲਈ ਮੱਛਰਦਾਨੀ ਦੀ ਜਰੂਰ ਵਰਤੋਂ ਕਰੋ ਤਾਂ ਮੱਛਰ ਸਰੀਰ ਨੂੰ ਨਾ ਕੱਟ ਸਕੇ। ਘਰਾਂ ਵਿੱਚ ਕਬਾੜ, ਫਰਿੱਜ ਦੀਆਂ ਟਰੇਆਂ, ਕੂਲਰਾਂ ਆਦਿ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਦਿਨ ਦੇ ਸਮੇਂ ਮੱਛਰ ਕੱਟਣ ਤੋ ਬਚਾਅ ਕਰੋ। ਬਲਾਕ ਲੰਬੀ ਅਤੇ ਆਲਮਵਾਲਾ ਤੋਂ ਟੀਮਾਂ ਸਾਰੇ ਸ਼ਹਿਰ ਅੰਦਰ ਕੰਮ ਕਰ ਰਹੀਆਂ ਹਨ। ਇਸ ਮੌਕੇ ਹੈਲਥ ਵਰਕਰ ਸੁਖਨਪਾਲ ਸਿੰਘ, ਜਸਪਾਲ ਸਿੰਘ ਵੀ ਮੌਜੂਦ ਸਨ।